Home News ਸੰਗਤ ਦਰਸ਼ਨ ਦਾ ਅਸਰ: ਰਾਤੋ ਰਾਤ ਬਣੀ ਸੜਕ

ਸੰਗਤ ਦਰਸ਼ਨ ਦਾ ਅਸਰ: ਰਾਤੋ ਰਾਤ ਬਣੀ ਸੜਕ

0
ਸੰਗਤ ਦਰਸ਼ਨ ਦਾ ਅਸਰ: ਰਾਤੋ ਰਾਤ ਬਣੀ ਸੜਕ

ਬਠਿੰਡਾ,10 ਨਵੰਬਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਨੇ ਜ਼ਿਲ੍ਹੇ ਵਿੱਚ ਜਿਥੇ ਸੰਗਤ ਦਰਸ਼ਨਾਂ ਦੀ ਝੜੀ ਲਗਾ ਦਿੱਤੀ ਹੈ, ਉਥੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਲਾਈਨੋ ਪਾਰ ਇਲਾਕੇ ਵਿੱਚ ਜਿੱਥੇ ਲੰਬੇ ਸਮੇਂ ਤੋਂ ਆਮ ਲੋਕਾਂ ਦੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਅਤੇ ਵਾਰ ਵਾਰ ਅਧਿਕਾਰੀਆਂ ਨੂੰ ਅਪੀਲਾਂ ਕਰਨ ’ਤੇ ਵੀ ਸੁਣਵਾਈ ਨਹੀਂ ਹੁੰਦੀ।

ਹੁਣ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਦੇ ਸੰਗਤ ਦਰਸ਼ਨਾਂ ’ਤੇ ਆਉਣ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੁੱਝ ਹੀ ਪਲਾਂ ਜਾਂ ਇੱਕ, ਦੋ ਦਿਨਾਂ ਵਿੱਚ ਕੀਤਾ ਜਾ ਰਿਹਾ ਹੈ। ਲਾਈਨੋ ਪਾਰ ਇਲਾਕੇ ਵਿੱਚ ਜਿੱਧਰ ਵੀ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਕਰਨ ਜਾਣਾ ਹੁੰਦਾ ਹੈ, ਉਧਰ ਹੀ ਸਾਫ ਸੜਕਾਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਲਾਈਨੋ ਪਾਰ ਇਲਾਕੇ ਦੇ ਸੁਰਖਪੀਰ ਰੋਡ ਦੀ ਸੜਕ ਜੋ ਕਈ ਸਾਲਾਂ ਤੋਂ ਹਾਲੇ ਤੱਕ ਬਣੀ ਨਹੀਂ ਸੀ ਮੁੱਖ ਮੰਤਰੀ ਦੇ ਆਉਣ ਦੀ ਖਬਰ ਮਿਲਦਿਆਂ ਹੀ ਅਧਿਕਾਰੀਆਂ ਨੇ ਪ੍ਰੀਮਿਕਸ ਪਾ ਕੇ ਰਾਤੋ ਰਾਤ ਬਣਵਾ ਕੇ ਮੁਕੰਮਲ ਕਰਵਾ ਦਿੱਤੀ ਹੈ। ਇਸ ਮਾਮਲੇ ਵਿੱਚ ਕੌਂਸਲਰ ਬੰਤ ਸਿੰਘ ਦਾ ਆਖਣਾ ਹੈ ਕਿ ਸੜਕ ਦੇ ਟੈਂਡਰ ਹੋਏ ਪਏ ਸਨ ਪਰੰਤੂ ਇਸ ਨੂੰ ਕੱਲ੍ਹ ਹੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਧੀ ਸੜਕ ਨੂੰ ਹੀ ਬਣਾਇਆ ਗਿਆ ਹੈ ਜਿਥੇ ਸੀਵਰੇਜ ਪੈ ਚੁੱਕਿਆ ਸੀ, ਜਦੋਂਕਿ ਅੱਧੀ ਨੂੰ ਫਿਰ ਬਣਾਇਆ ਜਾਵੇਗਾ।