
ਕਿ ਉਨ੍ਹਾਂ ਕੋਲੋਂ ਜਾਣੇ-ਅਣਜਾਣੇ ਵਿੱਚ ਗਲਤੀ ਹੋਈ ਹੈ ਜਦ ਕਿ ਉਨ੍ਹਾਂ ਦਾ ਕਿਸੇ ਵੀ ਨਾਨਕ ਨਾਮ-ਲੇਵਾ ਸੰਗਤ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦਾ ਪੂਰਨ ਸਤਿਕਾਰ ਕਰਦੇ ਹਨ ਅਤੇ ਦਸਮ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਅਤੇ ਸ਼ਬਦ ਕਹਿਣ ਵਿੱਚ ਹੋਈ ਇਸ ਗਲਤੀ ਲਈ ਬਿਨਾਂ ਕੋਈ ਬਹਾਨਾ ਬਣਾਉਂਦਿਆਂ ‘‘ਮੈਂ ਪਾਪੀ ਤੂੰ ਬਖ਼ਸ਼ਣਹਾਰ’’- ‘‘ਭੁਲਣ ਵਿੱਚ ਕੀਆ ਸਭੁ ਕੋਈ ਕਰਤਾ ਆਪ ਨਾ ਭੁਲੇ’’ ‘‘ਭੁਲਣ ਅੰਦਰ ਸਭੁ ਕੋ ਅਭੁਲ ਗੁਰੂ ਕਰਤਾਰੁ’’ ਦੇ ਪਵਿੱਤਰ ਮਹਾਂਵਾਕਾਂ ਦੀ ਭਾਵਨਾ ਅਨੁਸਾਰ ਖਿਮਾ ਜਾਚਨਾ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਗੁਰਬਾਣੀ ਪੜ੍ਹਦਿਆਂ-ਸੁਣਦਿਆਂ ਕਿਸੇ ਵੀ ਨਾਨਕ ਨਾਮ-ਲੇਵਾ ਸਿੱਖ ਕੋਲੋਂ ਜਾਣੇ-ਅਣਜਾਣੇ ਵਿੱਚ ਗਲਤੀ ਹੋ ਸਕਦੀ ਹੈ ਤੇ ਉਹ ਆਪਣੇ ਗੁਰੂ ਸਾਹਿਬ ਕੋਲੋਂ ਨਿਮਰ ਹੋ ਕੇ ਖਿਮਾ ਮੰਗ ਲੈਂਦਾ ਹੈ ਅਤੇ ਗੁਰੂ ਸਾਹਿਬ ਆਪਣੇ ਭੁੱਲਣਹਾਰ ਸਿੱਖ ਨੂੰ ਮੁਆਫ਼ ਵੀ ਕਰ ਦਿੰਦੇ ਹਨ। ਉਹਨਾਂ ਕਿਹਾ ‘‘ਮੈਂ ਗੁਰੂ ਘਰ ਦਾ ਕੂਕਰ ਅਤੇ ਨਿਮਾਣਾ ਸਿੱਖ ਹਾਂ ਮੈਂ ਅੱਜ ਜੋ ਵੀ ਹਾਂ ਗੁਰੂ ਘਰ ਦੀ ਬਖਸ਼ਿਸ਼, ਕ੍ਰਿਪਾ, ਦਯਾ ਅਤੇ ਮਿਹਰ ਸਦਕਾ ਹੀ ਹਾਂ’’

