ਸੀ. ਬੀ. ਆਈ. ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਇਕ ਪ੍ਰੋਗਰਾਮ ‘ਚ ਰੇਪ ‘ਤੇ ਦਿੱਤੇ ਗਏ ਵਿਵਾਦਤ ਬਿਆਨ ਨਾਲ ਉਹ ਇਕ ਮੁਸੀਬਤ ‘ਚ ਫਸ ਗਏ ਹਨ। ਰੰਜੀਤ ਸਿਨਹਾ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਜੇਕਰ ਰੇਪ ਨੂੰ ਨਹੀਂ ਰੋਕਿਆ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਹੁਣ ਰੰਜੀਤ ਸਿਨਹਾ ਨਿਸ਼ਾਨੇ ‘ਤੇ ਹਨ। ਸੀ. ਬੀ. ਆਈ. ਦੇ ਗੋਲਡਨ ਜੁਬਲੀ ਸਮਾਰੋਹ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਰੰਜੀਤ ਸਿਨਹਾ ਬੋਲ ਰਹੇ ਸਨ। ਰੰਜੀਤ ਸਿਨਹਾ ਨੇ ਕਿਹਾ ਕਿ ਕ੍ਰਿਕਟ ‘ਚ ਸੱਟੇਬਾਜ਼ੀ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਉਸ ਨੂੰ ਰੋਕਣ ਦੇ ਲਈ ਉਚਿਤ ਏਜੰਸੀਆਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਸੂਬਿਆਂ ‘ਚ ਲਾਟਰੀ ਅਤੇ ਕੈਸਿਨੋ ਨੂੰ ਇਜਾਜ਼ਤ ਮਿਲੀ ਹੈ, ਤਾਂ ਫਿਰ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ‘ਚ ਕੀ ਹਰਜ਼ ਹੈ। ਪ੍ਰੋਗਰਾਮ ‘ਚ ਅੱਗੇ ਬੋਲਦੇ ਹੋਏ ਰੰਜੀਤ ਸਿਨਹਾ ਨੇ ਕਿਹਾ ਕਿ ਜੇਕਰ ਸੱਟੇਬਾਜ਼ੀ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਰੇਪ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ।
ਬਿਆਨ ਤੋਂ ਬਾਅਦ ਮੁਸੀਬਤ ‘ਚ ਫਸੇ ਸਿਨਹਾ
ਸੀ. ਬੀ. ਆਈ. ਦੇ ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਬਲਾਤਕਾਰ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਮਹਿਲਾ ਸੰਗਠਨਾਂ ਨੇ ਤਿਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਮਹਿਲਾ ਸੰਗਠਨਾਂ ਨੇ ਰੰਜੀਤ ਸਿਨਹਾ ਤੋਂ ਮੁਆਫੀ ਦੀ ਮੰਗ ਕੀਤੀ ਹੈ। ਸੋਸ਼ਨ ਮੀਡੀਆ ‘ਤੇ ਵੀ ਰੰਜੀਤ ਸਿਨਹਾ ਦੇ ਬਿਆਨ ਦੀ ਸਖ਼ਤ ਨਿੰਦਾ ਹੋ ਰਹੀ ਹੈ।
ਬਲਾਤਕਾਰ ਸਬੰਧੀ ਟਿੱਪਣੀ ‘ਤੇ ਮੰਗੀ ਮੁਆਫੀ
ਬਲਾਤਕਾਰ ਦੇ ਸਬੰਧ ‘ਚ ਆਪਣੀ ਟਿੱਪਣੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੇ ਸੀ. ਬੀ. ਆਈ. ਨਿਦੇਸ਼ਕ ਰੰਜੀਤ ਸਿਨਹਾ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਅੰਜਾਨੇ ‘ਚ ਉਸ ਨੇ ਕਿਸੇ ਨੂੰ ਦੁਖ ਪਹੁੰਚਾਇਆ ਤਾਂ ਉਹ ਇਸ ਦੇ ਲਈ ਅਫਸੋਸ ਜਤਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਹਿਲਾਵਾਂ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਲੈਂਗਿਕ ਮੁਦਿਆਂ ਦੇ ਪ੍ਰਤੀ ਵਚਨਬੱਧ ਹਨ। ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਖੇਡਾਂ ‘ਚ ਸੱਟੇਬਾਜ਼ੀ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੇ ਸਬੰਧ ‘ਚ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਰਾਏ ‘ਚ ਕਿਹਾ ਸੀ ਕਿ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਮਿਲ ਜਾਣੀ ਚਾਹੀਦੀ ਹੈ ਅਤੇ ਜੇਕਰ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਕਾਨੂੰਨ ਬਣਾਈਏ ਹੀ ਨਹੀਂ। ਇਹ ਕਹਿਣਾ ਓਨਾ ਹੀ ਗ਼ਲਤ ਹੋਵੇਗਾ ਕਿ ਜਿੰਨਾ ਇਹ ਕਹਿਣਾ ਕਿ ਜੇਕਰ ਬਲਾਤਕਾਰ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਪੀੜਤ ਨੂੰ ਇਸ ਦਾ ਆਨੰਦ ਲੈਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਇਕ ਪ੍ਰੋਗਰਾਮ ‘ਚ ਰੇਪ ‘ਤੇ ਦਿੱਤੇ ਗਏ ਵਿਵਾਦਤ ਬਿਆਨ ਨਾਲ ਉਹ ਇਕ ਮੁਸੀਬਤ ‘ਚ ਫਸ ਗਏ ਸਨ। ਰੰਜੀਤ ਸਿਨਹਾ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਜੇਕਰ ਰੇਪ ਨੂੰ ਨਹੀਂ ਰੋਕਿਆ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਟਿੱਪਣੀ ਖੇਡਾਂ ਵਿਚ ਮੈਚ ਫਿਕਸਿੰਗ ਦੇ ਸੰਦਰਭ ‘ਚ ਕੀਤੀ ਸੀ। ਸਿਨਹਾ ਨੇ ਵੀਰਵਾਰ ਨੂੰ ਕਿਹਾ ਕਿ ਕਾਨੂੰਨ ਦਾ ਸਖ਼ਤੀ ਨਾਲ ਪਾਲਣ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਦੀ ਪਾਲਣਾ ਦੀ ਘਾਟ ‘ਚ ਇੱਛਾਸ਼ਕਤੀ ਦੀ ਕਮੀ ਦਾ ਮਤਲਬ ਇਹ ਨਹੀਂ ਹੈ ਕਿ ਕਾਨੂੰਨ ਨਹੀਂ ਬਣਾਇਆ ਜਾਣਾ ਚਾਹੀਦਾ।