Home News ਪੁਲੀਸ ਨੇ ਸੁਰਿੰਦਰ ਠੀਕਰੀਵਾਲਾ ਨੂੰ ਹਿਰਾਸਤ ਵਿੱਚ ਲਿਆ

ਪੁਲੀਸ ਨੇ ਸੁਰਿੰਦਰ ਠੀਕਰੀਵਾਲਾ ਨੂੰ ਹਿਰਾਸਤ ਵਿੱਚ ਲਿਆ

0
ਪੁਲੀਸ ਨੇ ਸੁਰਿੰਦਰ ਠੀਕਰੀਵਾਲਾ ਨੂੰ ਹਿਰਾਸਤ ਵਿੱਚ ਲਿਆ

ਬਰਨਾਲਾ.22 ਸਤੰਬਰ:- ਸੀ.ਆਈ.ਏ. ਸਟਾਫ਼ ਨੇ ਅੱਜ ਗਰਮਰਦਲੀਏ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਇਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚੋਂ ਹਿਰਾਸਤ ਵਿੱਚ ਲੈ ਲਿਆ। ਪੁਲੀਸ ਸੂਤਰਾਂ ਮੁਤਾਬਕ ਗੁਰਮਤਿ ਪ੍ਰਚਾਰ ਸੇਵਾ ਲਹਿਰ ਬਣਾ ਕੇ ਇਸ ਦੀ ਅਗਵਾਈ ਕਰਨ ਵਾਲਾ ਸੁਰਿੰਦਰ ਸਿੰਘ ਠੀਕਰੀਵਾਲ ਬੀਤੇ ਸਮੇਂ ਪਾਕਿਸਤਾਨ ਵਿੱਚ ਕੁਝ ਦਿਨ ਬਿਤਾ ਕੇ ਆਇਆ ਹੈ, ਜਿਸ ਦੇ ਟੂਰ ਨੂੰ ਪੁਲੀਸ ਕਥਿਤ ਤੌਰ ਤੇ ਅਪਰਾਧਿਕ ਗਤੀਵਿਧੀਆਂ ਫੈਲਾਉਣ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ। ਸੂਤਰਾਂ ਮੁਤਾਬਕ ਪੁਲੀਸ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਦਲਜੀਤ ਸਿੰਘ ਬਿੱਟੂ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ। ਅੱਜ ਸੁਰਿੰਦਰ ਸਿੰਘ ਠੀਕਰੀਵਾਲਾ ਜਦੋਂ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਦਵਾਈ ਦਿਵਾਉਣ ਲਈ ਇਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਆਇਆ ਤਾਂ ਪੁਲੀਸ ਨੇ ਹਸਪਤਾਲ ਨੰ ਘੇਰ ਲਿਆ।

ਜਿਉਂ ਹੀ ਉਹ ਹਸਪਤਾਲ ਵਿੱਚੋਂ ਬਾਹਰ ਨਿਕਲਿਆ ਤਾਂ ਪੁਲੀਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਇਕ ਪ੍ਰਾਈਵੇਟ ਕਾਰ ਵਿੱਚ ਲੈ ਗਈ। ਇਸ ਮਗਰੋਂ ਪੁਲੀਸ ਨੇ ਉਸ ਦੀ ਰਿਹਾਇਸ਼ ਤੇ ਵੀ ਛਾਪਾ ਮਾਰਿਆ, ਜਿਥੋਂ ਇਕ ਕੰਪਿਊਟਰ ਤੇ ਲਾਇਸੈਂਸੀ ਰਾਈਫਲ ਪੁਲੀਸ ਨੇ ਕਬਜ਼ੇ’ਚ ਲੈ ਲਈ। ਸੂਤਰਾਂ ਅਨੁਸਾਰ ਪੁਲੀਸ ਨੂੰ ਉਸ ਦੇ ਘਰੋਂ ਕਥਿਤ ਤੌਰ ਤੇ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਜਦੋਂ ਇਸ ਬਾਰੇ ਐਸ.ਐਸ.ਪੀ. ਬਰਨਾਲਾ ਸੁਰਜੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਫੋਨ ਨਹੀਂ ਚੁੱਕਿਆ। ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਠੀਕਰੀਵਾਲਾ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਆਗੂ ਰਿਹਾ ਹੈ। ਉਹ ਦਲਜੀਤ ਸਿੰਘ ਬਿੱਟੂ ਦੇ ਨੇੜਲਿਆਂ ਵਿੱਚ ਵੀ ਰਿਹਾ ਪਰ ਬਾਅਦ ਵਿੱਚ ਉਸ ਨਾਲ ਕਿਸੇ ਗੱਲੋਂ ਅਣਬਣ ਹੋਣ ਕਰਕੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵਿੱਚ ਸ਼ਾਮਲ ਹੋ ਗਿਆ।