ਬਟਾਲਾ – ਸੱਚਖੰਡ ਐਕਸਪ੍ਰੈੱਸ ਗੱਡੀ ਜਿਹੜੀ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਨੂੰ ਜਾਂਦੀ ਹੈ, ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣੋ ਅੱਜ ਬਚ ਗਈ। ਗੱਡੀ ਨੰ. 12715 ਸਵੇਰੇ 9:30 ਵਜੇ ਸ੍ਰੀ ਨਾਂਦੇੜ (ਮਹਾਰਾਸ਼ਟਰ) ਤੋਂ ਚੱਲੀ ਸੀ, ਕਿ ਜਦੋਂ 11:20 ‘ਤੇ ਪੇੜਗਾਓ ਸਟੇਸ਼ਨ ਦੀ ਬੁਰਜੀ ਨੰ. 277/4 ਤੋਂ 6 ਕਿਲੋਮੀਟਰ ਦੂਰ ਸੀ ਤਾਂ ਅਚਾਨਕ ਗੱਡੀ ਇਕ ਜਬਰਦਸਤ ਝਟਕੇ ਨਾਲ ਰੁਕ ਗਈ, ਇਸ ਕਾਰਨ ਯਾਤਰੀਆਂ ‘ਚ ਅਫਰਾ-ਤਫਰੀ ਮੱਚ ਗਈ।
ਜਾਂਚ ਕਰਨ ‘ਤੇ ਪਤਾ ਲੱਗਾ ਕਿ ਗੱਡੀ ਦੇ ਇੰਜਣ ਦੀ ਕੰਪਲੀਨ ਟੁੱਟ ਗਈ ਸੀ, ਜਿਸ ਕਰਕੇ ਇੰਜਣ ਗੱਡੀ ਨਾਲੋਂ ਵੱਖ ਹੋ ਕੇ ਗੱਡੀ ਨੂੰ ਉਥੇ ਛੱਡ ਕੇ ਕਾਫੀ ਅੱਗੇ ਨਿਕਲ ਗਿਆ ਸੀ। ਇਸ ਕਰਕੇ ਗੱਡੀ ਲਗਭਗ 1 ਘੰਟਾ ਬਿਨਾਂ ਇੰਜਣ ਤੋਂ ਖੜ੍ਹੀ ਰਹੀ। ਗੱਡੀ ਵਿਚ ਸਵਾਰ ਕਰਮਚਾਰੀਆਂ ਨੇ ਨਾਂਦੇੜ ਦੇ ਡੀ. ਐੱਮ. ਆਰ. ਨਾਲ ਗੱਲ ਕੀਤੀ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਅਧਿਕਾਰੀਆਂ ਦੀ ਜੱਦੋ ਜਹਿਦ ਉਪਰੰਤ ਲਗਭਗ 1 ਘੰਟੇ ਬਾਅਦ 12:15 ਵਜੇ ਉਕਤ ਮੁੜ ਆਪਣੀ ਮੰਜ਼ਿਲ ਨੂੰ ਰਵਾਨਾ ਹੋਈ।