ਕੈਦੀ ਸਿੰਘਾਂ ਦੀ ਰਿਹਾਈ ਲਈ ਬਰਮਿੰਘਮ ਦੇ ਭਾਰਤੀ ਸਫਾਰਤਖਾਨੇ ਅੱਗੇ ਜ਼ੋਰਦਾਰ ਮੁਜ਼ਾਹਰਾ

Must Read

ਮਾਨਾਂ ਕਿ ਹਰ ਗੁਲਸ਼ਨ ਕੋ ਗੁਲਜ਼ਾਰ ਨਾਂ ਕਰ ਸਕੇਂਗੇ ਹਮ

ਪਰ ਇੱਕ ਖਾਰ ਤੋ ਕਮ ਕਰੇਂਗੇ ਗੁਜ਼ਰੇਂਗੇ ਜਹਾਂ ਸੇ ਹਮ

ਯੂ ਕੇ ਵਿਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਲੋਂ ਅਯੋਜਤ ਸਮੂਹ ਲੋਕਲ ਗੁਰਦੁਆਰਿਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬ੍ਰਮਿੰਘਮ ਦੇ ਭਾਰਤੀ ਕਾਂਊਂਸਲੇਟ ਅੱਗੇ ਮਿਤੀ ਤਿੰਨ ਦਸੰਬਰ ਨੂੰ ਬਾਅਦ ਦੁਪਹਿਰ ਇੱਕ ਵਜੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿਚ ਕੈਦੀ ਸਿੰਘਾਂ ਦੀ ਰਿਹਾਈ ਲਈ ਮੁਜ਼ਾਹਰਾ ਕੀਤਾ ਗਿਆ। ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਗੁਰਦੁਆਰਾ ਅੰਬ ਸਾਹਿਬ ਵਿਚ ਪਿਛਲੇ ਵੀਹ ਦਿਨਾਂ ਤੋਂ ਕੈਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਹਨ ਪਰ ਪ੍ਰਸਾਸ਼ਨ ਦੇ ਕੰਨਾਂ ਤੇ ਜੂੰਅ ਵੀ ਨਹੀਂ ਸਰਕ ਰਹੀ। ਇਹ ਗੱਲ ਬਹੁਤ ਹੀ ਦੁੱਖ ਵਾਲੀ ਹੈ ਕਿ ਭਾਰਤੀ ਜਿਹਲਾਂ ਵਿਚ ਅਨੇਕਾਂ ਸਿੰਘ ਅਜੇਹੇ ਵੀ ਹਨ ਜੋ ਕਿ ਆਪਣੀ ਸਜ਼ਾ ਭੁਗਤ ਕੇ ਪੱਚੀ ਪੱਚੀ ਸਾਲਾਂ ਤੋਂ ਜਿਹਲਾਂ ਵਿਚ ਬੰਦ ਹਨ ਪਰ ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂਅ ਨਹੀਂ ਲੈ ਰਹੀ ਜਦ ਕਿ ਸਿੱਖਾਂ ਦੇ ਕਿਸ਼ੋਰੀ ਲਾਲ ਵਰਗੇ ਸੱਤ ਸੱਤ ਫਾਂਸੀਆਂ ਯਾਫਤਾ ਕਾਤਲਾਂ ਲਈ ਸਰਕਾਰ ਦੇ ਦਿਲ ਵਿਚ ਰਹਿਮ ਵੀ ਹੈ ਅਤੇ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਅਨੇਕਾਂ ਆਗੂਆਂ ਨੂੰ ਤਾਂ ਕਾਂਗਰਸ ਸਰਕਾਰ ਨੇ ਗੱਦੀਆਂ ਦੇ ਕੇ ਨਿਵਾਜਿਆ ਹੈ ਜਿਹਨਾਂ ਵਚੋਂ ਸਜ਼ਾ ਇਕ ਨੂੰ ਵੀ ਨਹੀਂ ਹੋਈ।

ਭਾਰਤੀ ਸਰਕਾਰ ਦੇ ਸਿੱਖਾਂ ਪ੍ਰਤੀ ਪੱਖਪਾਤੀ ਅਤੇ ਜ਼ਾਲਮੀ ਨਜ਼ਰੀਏ ਦੇ ਵਿਰੋਧ ਵਿਚ ਐਫ ਐਸ ਓ ਵਲੋਂ ਬੜੇ ਹੀ ਸੀਮਤ ਸਮੇਂ ਵਿਚ ਬ੍ਰਮਿੰਘਮ ਦੇ ਮੁਜ਼ਾਹਰੇ ਦੇ ਇੰਤਜ਼ਾਮ ਕੀਤੇ ਗਏ ਜਿਥੇ ਕਿ ਅਨੇਕਾਂ ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਵਲੋਂ ਜ਼ੋਰਦਾਰ ਪ੍ਰੋਟੈਸਟ ਕਰਕੇ ਸਰਕਾਰ ਦੇ ਜ਼ਾਲਮੀ ਰਵੱਈਏ ਦੀ ਸਖਤ ਨਿੰਦਾ ਕੀਤੀ ਗਈ। ਇਸ ਸਮੇਂ ਤੇ ਐਫ ਐਸ ਓ ਦੇ ਆਗੂਆਂ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਨੇ ਸਮੂਹ ਪੰਥਕ ਜਥੇਬੰਦੀਆਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿਚ ਪੰਥਕ ਵਚਨਬਧਤਾ ਦਾ ਪ੍ਰਗਟਾਵਾ ਕਰਨ ਲਈ ਅੱਜ ਸਮੂਹ ਖਾਲਸੇ ਨੂੰ ਅਤੇ ਮਨੁੱਖੀ ਹੱਕਾਂ ਦੀਆਂ ਪਹਿਰੇਦਾਰ ਧਿਰਾਂ ਨੂੰ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਭਾਰਤੀ ਸਰਕਾਰ ਦੀਆਂ ਘੱਟ ਗਿਣਤੀ ਖਿਲਾਫ ਨੀਤੀਆਂ ਨੂੰ ਦੁਨੀਆਂ ਭਰ ਵਿਚ ਨੰਗਿਆਂ ਕਰਨ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਖਿਲਾਫ ਭਾਰਤੀ ਸਰਕਾਰ ਵਲੋਂ ਪਿਛਲੇ ਸੱਠ ਸਾਲਾਂ ਤੋਂ ਹੋ ਰਹੇ ਧੱਕੇ ਹੁਣ ਬਰਦਾਸ਼ਤ ਤੋਂ ਬਾਹਰ ਹਨ ਅਤੇ ਅਸੀਂ ਯੂ ਐਨ ਓ ਵਰਗੇ ਕੌਮਾਂਤਰੀ ਅਦਾਰਿਆਂ ਦੀ ਹਿਮਾਇਤ ਨਾਲ ਸਿੱਖਾਂ ਦੀ ਅਜ਼ਾਦੀ ਦਾ ਪ੍ਰਚਮ ਬੁਲੰਦ ਕਰ ਰਹੇ ਹਾਂ ।

ਇਸ ਮੁਜ਼ਾਹਰੇ ਤੇ ਸਿੱਖ ਫੈਡਰੇਸ਼ਨ, ਯੂਨਾਈਟਿਡ ਖਾਲਸਾ ਦਲ, ਇੰਟਰਨੈਸ਼ਨਲ ਪੰਥਕ ਦਲ, ਬ੍ਰਿਟਿਸ਼ ਸਿੱਖ ਕੌਂਸਲ, ਦਲ ਖਾਲਸਾ, ਅੰਮ੍ਰਿਤਸਰ ਅਕਾਲੀ ਦਲ ਧਰਮ ਯੁੱਧ ਮੋਰਚਾ, ਸ਼੍ਰੋਮਣੀ ਅਕਾਲੀ ਦਲ ਯੂ ਕੇ, ਅਖੰਡ ਕੀਰਤਨੀ ਜਥਾ, ਐਸ ੳ ਪੀ ਡਬਲਿਊਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਜੋ ਸੰਕੇਤ ਦਿੱਤੇ ਗਏ ਉਹਨਾਂ ਮੁਤਾਬਿਕ ਬਰਤਾਨੀਆਂ ਅਤੇ ਯੂਰਪ ਭਰ ਵਿਚ ਅੱਜ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਹਿੱਤ ਚੋਪਈ ਸਾਹਿਬ ਦੇ ਪਾਠ ਅਤੇ ਅਰਦਾਸਾਂ ਹੋ ਰਹੀਆਂ ਹਨ ਅਤੇ ਭਾਈ ਖਾਲਸਾ ਦਾ ਪ੍ਰੋਟੈਸਟ ਕੌਮਾਂਤਰੀ ਲਹਿਰ ਦੀ ਸ਼ਕਲ ਇਖਤਿਆਰ ਕਰਦਾ ਜਾ ਰਿਹਾ ਹੈ। ਇਸ ਗੱਲ ਦੀ ਸੰਭਾਵਨਾਂ ਵੀ ਹੈ ਕੀ ਭਾਰਤ ਦੇ ਜਾਲਮੀ ਰਵੱਈਏ ਖਿਲਾਫ ਭਾਈ ਖਾਲਸਾ ਦਾ ਰੋਸ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਰੋਹ ਲਹਿਰ ਬਣ ਕੇ ਆਗੂਆਂ ਦੀ ਨੀਂਦ ਹਰਾਮ ਕਰ ਦਵੇਗਾ।

- Advertisement -
- Advertisement -

Latest News

Australia to hold Federal Elections on 3 May

Australians will go to the polls on May 3 for general elections with high costs of living and a...

More Articles Like This

- Advertisement -