ਸਿਡਨੀ – ਬੁੱਧਵਾਰ ਨੂੰ ਸਵੇਰੇ ਤਕਰੀਬਨ 6:30 ਵਜੇ ਪੈਰਾਮੇਟਾ ਪਾਰਕ ਕੇਨਜ਼ ਵਿਖੇ ਤਿੰਨ ਅਬਰਿਜ਼ਨਲਾਂ (ਉਥੋਂ ਦੇ ਪੱਕੇ ਵਸਨੀਕ) ਜਿੰਨਾਂ ਵਿਚੋਂ ਇੱਕ ਕੁੜੀ ਅਤੇ ਦੋ ਮੁੰਡੇ ਸਨ, ਨੇ ਇਕ ਪੰਜਾਬੀ ਟੈਕਸੀ ਚਾਲਕ ਨਾਲ ਹੱਥੋਪਾਈ ਕੀਤੀ।
ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਟੈਕਸੀ ਵਿਚ ਉਲਟੀ ਕਰ ਦਿੱਤੀ ਸੀ ਅਤੇ ਸਾਫ ਕਰਨ ਲਈ ਕਹਿਣ ਤੇ ਉਨ੍ਹਾਂ ਨੇ ਉਸ ਨਾਲ ਹੱਥੋਪਾਈ ਕੀਤੀ ਅਤੇ ਮਾੜਾ-ਚੰਗਾ ਬੋਲਿਆ। ਇਸ ਦੌਰਾਨ ਸੰਦੀਪ ਕਾਰ ਚੋਂ ਬਾਹਰ ਆ ਗਿਆ ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਸੰਦੀਪ ਦੇ ਮਾਮੂਲੀ ਸੱਟਾਂ ਵੱਜੀਆਂ ਪਰ ਉਥੇ ਨੇੜੇ ਹੀ ਜਾ ਰਹੇ ਇਕ ਗੋਰੇ ਡਰਾਈਵਰ ਨੇ ਸੰਦੀਪ ਦੀ ਮਦਦ ਕੀਤੀ ਅਤੇ ਪੁਲਸ ਨੂੰ ਫੋਨ ਕੀਤਾ।
ਇਸ ਦੌਰਾਨ ਦੋ ਦੋਸ਼ੀ ਉਥੋਂ ਭੱਜ ਗਏ ਪਰ ਇਕ ਪੁਲਸ ਹੱਥੇ ਆ ਗਿਆ। ਪੁਲਸ ਨੇ ਕੇਸ ਦਰਜ ਕਰਕੇ ਦੂਜੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕੇਨਜ਼ ‘ਚ ਵੱਸਦੇ ਸਾਰੇ ਭਾਰਤੀ ਭਾਈਚਾਰੇ ਨੇ ਸੰਦੀਪ ਦੇ ਹੱਕ ‘ਚ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕੇ ਜਾਣ। ਉੱਚ ਅਧਿਕਾਰੀਆਂ ਨਾਲ ਗੱਲ ਕਰਨ ‘ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹਨ ਅਤੇ ਛੇਤੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ
Read News in English: https://singhstation.net/2013/08/australian-taxi-driver-attacked-by-aboriginals/