ਆਸਾ ਰਾਮ ਬਾਪੂ ਵਿਰੁੱਧ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ

Must Read

asaramਵੀਂ ਦਿੱਲੀ, 21 ਅਗਸਤ (ਏਜੰਸੀ)-ਇਕ ਨਬਾਲਗ ਲੜਕੀ ਨੇ ਆਸਾ ਰਾਮ ਬਾਪੂ ਵਿਰੁੱਧ ਸਰੀਰਕ ਸ਼ੋਸਣ ਦਾ ਮਾਮਲਾ ਦਰਜ ਕਰਵਾਇਆ ਹੈ | ਇਹ ਲੜਕੀ ਜੋਧਪੁਰ ਵਿਚ ਆਸਾ ਰਾਮ ਦੇ ਹੋਸਟਲ ਵਿਚ ਰਹਿੰਦੀ ਸੀ | ਮਾਮਲਾ ਸਥਾਨਕ ਕਮਲਾ ਮਾਰਕਿਟ ਪੁਲਿਸ ਥਾਣੇ ਵਿਚ ਦਰਜ ਕੀਤਾ ਗਿਆ ਹੈ ਤੇ ਇਸ ਸਬੰਧੀ ਜੋਧਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਆਸਾ ਰਾਮ ਪਿਛਲੇ ਸਾਲ 16 ਦਸੰਬਰ ਨੂੰ ਦਿੱਲੀ ਵਿਚ ਹੋਏ ਸਮੂਹਿਕ ਜਬਰ ਜਨਾਹ ਬਾਰੇ ਭੱਦੀ ਟਿੱਪਣੀ ਕਰਨ ਉਪਰੰਤ ਵੀ ਚਰਚਾ ਵਿਚ ਆਇਆ ਸੀ | ਉਸ ਸਮੇਂ ਆਸਾ ਰਾਮ ਨੇ ਦਾਅਵਾ ਕੀਤਾ ਸੀ ਕਿ ਜੇਕਰ ਲੜਕੀ ਹਮਲਾਵਰਾਂ ਨੂੰ ਭਰਾ ਕਹਿ ਕੇ ਰਹਿਮ ਕਰਨ ਲਈ ਕਹਿੰਦੀ ਤਾਂ ਹੋ ਸਕਦਾ ਸੀ ਕਿ ਉਹ ਬਚ ਜਾਂਦੀ | ਇਸ ਟਿਪਣੀ ਉਪਰੰਤ ਆਸਾ ਰਾਮ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ |

[divide style=”3″]

Read News in English: Asaram Bapu booked for alleged sexual assault

- Advertisement -
- Advertisement -

Latest News

What Every Australian OCI Holder Needs to Know in 2026

If you're an Australian citizen with an Overseas Citizen of India (OCI) card, here are the key updates and...

More Articles Like This

- Advertisement -