CHANDIGARH – An Independent candidate who cast his ballot with his seven family members in Chandigarh’s Municipal Elections ended up receiving only one vote from that polling station.
Malkit Singh, the independent candidate from ward 25 said that he had a good campaign and reputation in this ward and was expecting at-least 450 votes. He alleged that this is a clear sign of tempering of EVMs.
ਚੰਡੀਗੜ ਦੇ ਵਾਰਡ ਨੰਬਰ 25 ਤੋਂ ਅਜਾਦ ਉਮੀਦਵਾਰ ਵਜੋਂ ਐਮਸੀ ਚੋਣ ਲੜਨ ਵਾਲੇ ਮਲਕੀਤ ਸਿੰਘ ਕਾਫੀ ਨਿਰਾਸ਼ ਹਨ। ਮਲਕੀਤ ਸਿੰਘ ਦਾ ਦਾਅਵਾ ਹੈ ਕਿ ਜਿਸ ਬੂਥ ਤੇ ਇਹਨਾਂ ਦੇ ਪਰਿਵਾਰ ਦੀਆਂ ਆਪਣੀਆਂ ਹੀ 7 ਵੋਟਾਂ ਹਨ। ਇਸ ਤੋਂ ਇਲਾਵਾ ਇਹਨਾਂ ਦੇ ਅਸਰ ਰਸੂਖ ਵਾਲਾ ਪੂਰਾ ਮੁਹੱਲਾ ਵੀ ਇਸੇ ਬੂਥ ਦਾ ਹਿੱਸਾ ਹੈ। ਪਰ ਜਦ ਵੋਟਾਂ ਦੀ ਗਿਣਤੀ ਹੋਈ ਤਾਂ ਮਲਕੀਤ ਸਿੰਘ ਦੇ ਖਾਤੇ ‘ਚੋਂ ਸਿਰਫ ਉਨ੍ਹਾਂ ਦੀ ਆਪਣੀ ਇੱਕੋ ਵੋਟ ਹੀ ਨਿੱਕਲੀ ਹੈ।
ਮਲਕੀਤ ਸਿੰਘ ਦਾ ਇਲਜ਼ਾਮ ਹੈ ਕਿ ਇਹਨਾਂ ਐਮਸੀ ਚੋਣਾਂ ‘ਚ ਬੀਜੇਪੀ ਨੇ ਵੱਡੇ ਪੱਧਰ ‘ਤੇ ਧਾਂਦਲੀ ਕੀਤੀ ਹੈ। ਇਹਨਾਂ ਮੁਤਾਬਕ ਅਜਿਹਾ ਕਦੇ ਵੀ ਨਹੀਂ ਹੋ ਸਕਦਾ ਕਿ ਇਹਨਾਂ ਦਾ ਕੋਈ ਆਪਣਾ ਜਾਂ ਪਰਿਵਾਰ ਦੇ ਮੈਂਬਰ ਵੀ ਇਹਨਾਂ ਨੂੰ ਵੋਟ ਨਾ ਕਰਨ। ਅਜਿਹੇ ‘ਚ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਚੋਣਾਂ ‘ਚ ਹੋਰ ਵੀ ਕਈ ਤਰਾਂ ਦੀ ਧਾਂਦਲੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਫਿਲਹਾਲ ਚੋਣ ਕਮਿਸ਼ਨ ਨੇ ਪੂਰੇ ਮਾਮਲੇ ‘ਤੇ ਨਿਰਪੱਖ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।