ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਭਾਈ ਅਮਰੀਕ ਸਿੰਘ ਅਜਨਾਲਾ ਨੇ ਂਭਾਈ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਹਮਲੇ ਸਬੰਧੀ ਜਿਹੜੇ ਬੋਲ ਬੋਲੇ ਹਨ, ਉਹ ਕਿਸੇ ਕੌਮ ਦੇ ਕਿਸੇ ਜਥੇਦਾਰ ਦੇ ਮੂੰਹੋਂ ਹਰਗਿਜ਼ ਸ਼ੋਭਾ ਨਹੀੰ ਦਿੰਦੇ। ਸਰਬੱਤ ਖਾਲਸਾ ਦੇ ਨਾਂਅ ‘ਤੇ ਿੲਕੱਠ ਕਰਕੇ ਕੁਝ ਬਾਦਲ ਵਿਰੋਧੀ ਧਿਰਾਂ ਵਲੋੰ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਸੀ ਪਰ ਭਾਈ ਅਜਨਾਲਾ ਹੁਰਾਂ ਦੀ ਿੲਕ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤੀ ਗਈ ਨੀਵੇੰ ਪੱਧਰ ਦੀ ਤੇ ਗੈਰ ਜ਼ਿੰਮੇਵਾਰਾਨਾ ਤਕਰੀਰ ਨੇ ਉਨ੍ਹਾਂ ਦੀ ਬੌਧਿਕ ਸਮਰੱਥਾ ਤੇ ਸਿੱਖੀ ਵਿਚ ਪ੍ਰਤੀਬੱਧਤਾ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਭਾਈ ਅਜਨਾਲਾ ਭਾਈ ਢੱਡਰੀਆਂ ਵਾਲੇ ਨੂੰ ਮਿਹਣੇ ਦੇ ਰਹੇ ਹਨ ਕਿ ਉਨ੍ਹਾਂ ‘ਤੇ ਜਦੋੰ ਹਮਲਾ ਹੋਇਆ ਸੀ ਤਾਂ ਉਨ੍ਹਾਂ ਕੋਲ ਹਥਿਆਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੁਕਾਬਲੇ ਵਿਚ ਗੋਲੀਆਂ ਕਿਉੰ ਨਾ ਚਲਾਈਆਂ। ਭਾਈ ਅਜਨਾਲਾ ਬੋਲਦਿਆਂ ਿੲਹ ਵੀ ਸ਼ਾਇਦ ਭੁੱਲ ਗਏ ਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤੇ ਸੰਗਤਾਂ ਦੇ ਵਿਸ਼ਾਲ ਿੲਕੱਠ ਵਿਚ ਬੋਲ ਰਹੇ ਹਨ, ਜਿੱਥੇ ਕਿ ਬੀਬੀਆਂ, ਬੱਚੇ ਤੇ ਸਿਆਣੇ ਲੋਕ ਵੀ ਬੈਠੇ ਹਨ, ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ, “ਗੋਲੀ ਭਾਈ ਭੁਪਿੰਦਰ ਸਿੰਘ ਦੇ ਵੱਜੀ ਤੇ ‘ਟੱਟੀ ਪਿਸ਼ਾਬ’ …………… ਦਾ ਨਿਕਲ ਗਿਆ। “ ਕੀ ਤਕਰੀਰ ਦਾ ਿੲਹ ਪੱਧਰ ਕੌਮ ਦੇ ਕਿਸੇ ਜਥੇਦਾਰ ਦਾ ਹੋ ਸਕਦਾ ਹੈ? ਨਾਲੇ ਉਹ ਭਲਾ ਇੰਨੇ ਮਾੜੇ ਸ਼ਬਦ ਵਰਤ ਕੇ ਕੌਮ ਦੇ ਕਿਹੜੇ ਦੁਸ਼ਮਣ ਦੀ ਭੰਡੀ ਕਰ ਰਹੇ ਸਨ?
ਭਾਈ ਅਮਰੀਕ ਸਿੰਘ ਅਜਨਾਲਾ ਨੇ ਆਪਣੀ ਤਕਰੀਰ ਵਿਚ ਿੲਕ ਹੋਰ ਗੱਲ ਸਮਕਾਲੀ ਹਾਲਾਤਾਂ ਦੌਰਾਨ ਗੈਰ ਪ੍ਰਸੰਗਿਕ ਤੇ ਪੰਥ ਵਿਚ ਫੁੱਟ ਵਧਾਉਣ ਵਾਲੀ ਕੀਤੀ ਕਿ,”ਅਖੰਡ ਕੀਰਤਨੀ ਜਥੇ ਵਾਲੇ ਰਾਗਮਾਲਾ ਨਹੀਂ ਪੜ੍ਹਦੇ।” ਰਾਗਮਾਲਾ ਦਾ ਵਿਵਾਦ ਪੰਥ ਵਿਚ 200 ਸਾਲ ਦੇ ਲਗਭਗ ਸਮੇਂ ਤੋਂ ਚਲਿਆ ਆ ਰਿਹਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਮਸਲੇ ‘ਤੇ ਵਿਵਾਦ ਨਾ ਕਰਨ ਦਾ ਹੁਕਮ ਹੈ। ਅਖੰਡ ਕੀਰਤਨੀ ਜਥਾ ਰਾਗਮਾਲਾ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਤੇ ਦਮਦਮੀ ਟਕਸਾਲ ਰਾਗਮਾਲਾ ਨੂੰ ਗੁਰੂ ਕ੍ਰਿਤ ਮੰਨਦੀ ਹੈ। ਪਰ ਿੲਸ ਦੇ ਬਾਵਜੂਦ “ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।” ਦੀ ਗੁਰੂ ਸਿੱਖਿਆ ‘ਤੇ ਚੱਲਦਿਆਂ ਹਮੇਸ਼ਾ ਦੋਵਾਂ ਜਥੇਬੰਦੀਆਂ ਦੇ ਗੁਰਬਾਣੀ ਦੇ ਭਜਨੀਕ ਤੇ ਨਾਮ ਰਸੀਏ ਸਿੰਘਾਂ ਵਿਚ ਪੂਰਾ ਪਿਆਰ ਸਨੇਹ ਰਿਹਾ ਹੈ। ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਰਾਂ ਦਾ ਦਮਦਮੀ ਟਕਸਾਲ ਦੇ12ਵੇਂ ਮੁਖੀ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਬਹੁਤ ਨਿੱਘਾ ਪਿਆਰ ਸੀ। 1978 ਵਿਚ ਨਕਲੀ ਨਿਰੰਕਾਰੀਆਂ ਨੂੰ ਗੁਰੂ ਸਾਹਿਬਾਨ ਦੀ ਨਿੰਦਾ ਕਰਨ ਤੋਂ ਰੋਕਣ ਗਏ ਜਥੇ ਵਿਚ ਵੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਇਕੱਠੇ ਹੀ ਗਏ ਸਨ ਤੇ 13 ਸਿੰਘਾਂ ਨੇ ਸ਼ਹੀਦੀ ਪਾਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਵੀ ਸੰਘਰਸ਼ ਵਿਚ ਬੱਬਰਾਂ ਨੇ ਪੂਰਾ ਸਾਥ ਅੰਤ ਤੱਕ ਨਿਭਾਇਆ ਤੇ ਉਦੋਂ ਵੱਡੇ ਕੌਮੀ ਨਿਸ਼ਾਨਿਆਂ ਨੂੰ ਸਾਹਮਣੇ ਰੱਖਦਿਆਂ ਤਾਂ ਕਦੇ ਕਿਸੇ ਨੇ ਵਿਵਾਦ ਨਾ ਕੀਤਾ ਤੇ ਅੱਜ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਇਕ ਸਟੇਜ ‘ਤੇ ਖੜੇ ਹੋ ਕੇ ਰਾਗਮਾਲਾ ਦੇ ਵਿਵਾਦ ‘ਤੇ ਬੇਲੋੜਾ ਤੇ ਬੇਵਕਤ ਬੋਲਣਾ, ਉਹ ਵੀ ਸਰਬੱਤ ਖਾਲਸਾ ਵਲੋਂ ਥਾਪੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ, ਗੈਰ-ਿੲਖਲਾਕੀ ਹੈ। ਅੱਜ ਦੇ ਵੇਲੇ ਜਦੋਂ ਕੌਮ ਪਹਿਲਾਂ ਹੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਤੇ ਤਖਤਾਂ ਦੇ ਪੰਜ ਜਥੇਦਾਰਾਂ ਦੀ ਪੰਥ ਦੀ ਮੌਜੂਦਾ ਹਾਲਾਤਾਂ ਵਿਚ ਸਹੀ ਨੁਮਾਿੲੰਦਗੀ ਨਾ ਕਰਨ ਦੇ ਪ੍ਰਤੀਕਰਮ ਵਿਚੋਂ ਹੀ “ਸਰਬੱਤ ਖਾਲਸਾ” ਦਾ ਿੲਕੱਠ ਕਰਕੇ ਪੰਜ ਨਵੇਂ ਜਥੇਦਾਰ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਿੲਕ ਭਾਈ ਅਜਨਾਲਾ ਵੀ ਹਨ। ਉਨ੍ਹਾਂ ਹਾਲਾਤਾਂ ਵਿਚ ਕੌਮ ਨੂੰ ਸਹੀ ਸੇਧ ਦੇਣ ਤੇ ਏਕਤਾ ਦੇ ਸੂਤਰ ਵਿਚ ਪਰੋਣ ਦੀ ਥਾਂ ਭਾਈ ਅਜਨਾਲਾ ਵਲੋਂ ਬੇਤੁਕੀਆਂ ਤੇ ਬਿਖੇੜੇ ਵਧਾਊ ਬਿਆਨੀਆਂ ਉਨ੍ਹਾਂ ਦੀ ਸੂਝ-ਬੂਝ ਦਾ ਪੱਧਰ ਬਿਆਨਦੀਆਂ ਹਨ।
ਭਾਈ ਅਜਨਾਲਾ ਨੂੰ ਿੲਸ ਗੱਲ ‘ਤੇ ਡਾਢਾ ਿੲਤਰਾਜ਼ ਹੈ ਕਿ ਢੱਡਰੀਆਂਵਾਲੇ ਨੇ ਹਥਿਆਰ ਕੋਲ ਹੋਣ ਦੇ ਬਾਵਜੂਦ ਹਮਲਾਵਰਾਂ ਦਾ ਮੁਕਾਬਲਾ ਗੋਲੀਆਂ ਨਾਲ ਕਿਉੰ ਨਾ ਕੀਤਾ? ਸਾਨੂੰ ਨਹੀੰ ਪਤਾ ਕਿ ਹਮਲੇ ਵੇਲੇ ਭਾਈ ਢੱਡਰੀਆਂ ਵਾਲਿਆਂ ਦੀ ਮਾਨਸਿਕ ਤੇ ਸਰੀਰਕ ਸਥਿਤੀ ਕੀ ਸੀ ਤੇ ਉਨ੍ਹਾਂ ਨੇ ਹਮਲਾਵਰਾਂ ਦਾ ਟਾਕਰਾ ਕਿਉੰ ਨਾ ਕੀਤਾ ਪਰ ਜੇਕਰ ਕੋਈ ਅੰਮ੍ਰਿਤਧਾਰੀ ਸਿੱਖ ਹੀ ਕਿਸੇ ਅੰਮ੍ਰਿਤਧਾਰੀ ਸਿੱਖ ‘ਤੇ ਹਮਲਾਵਰ ਹੁੰਦਾ ਹੈ ਤਾਂ ਇਕ ਸੱਚੇ ਸਿੱਖ ਦਾ ਫਰਜ਼ ਹਮਲੇ ਦਾ ਜਵਾਬ ਹਮਲੇ ਦੇ ਰੂਪ ਵਿਚ ਦੇਣ ਦੀ ਥਾਂ ਸੰਜਮ, ਸਹਿਣਸ਼ੀਲਤਾ ਤੇ ਸ਼ਾਂਤਮਈ ਅਵਸਥਾ ਵਿਚ ਟਿਕਾਓ ਰੱਖ ਕੇ ਟਕਰਾਅ ਨੂੰ ਟਾਲਣਾ ਹੁੰਦਾ ਹੈ।
ਗੁਰੂ ਸਾਹਿਬ ਦਾ ਹੁਕਮ ਹੈ “ਸਿੰਘ, ਸਿੰਘ ਪਰ ਸ਼ਸਤ੍ਰ ਨ ਕਰੇ। ਜਾਨ ਗੁਰੂ ਖਾਲਸੇ ਤੇ ਡਰੇ।” ਿੲਕ ਸਿੱਖ ਨੇ ਦੂਜੇ ਸਿੱਖ ਨੂੰ ਗੁਰੂ ਰੂਪ ਜਾਣ ਕੇ ਹੀ ਸਤਿਕਾਰ ਕਰਨਾ ਹੈ ਤੇ ਉਸ ‘ਤੇ ਕਦੇ ਵੀ ਸ਼ਸਤਰ ਨਹੀਂ ਚੁੱਕਣਾ। ਿੲਹ ਰਹਿਤਨਾਮਾ ਭਾਈ ਦੇਸਾ ਸਿੰਘ ਵਿਚ ਹੁਕਮ ਹੈ। ਮੇਰਾ ਭਾਈ ਅਮਰੀਕ ਸਿੰਘ ਅਜਨਾਲਾ ਹੁਰਾਂ ਨੂੰ ਨਿਮਰਤਾ ਸਹਿਤ ਸਵਾਲ ਹੈ ਕਿ, ਕੀ ਸਾਨੂੰ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਸ਼ਹੀਦੀ ਭੁੱਲ ਗਈ ਹੈ ਜਿਨ੍ਹਾਂ ਨੇ ਆਪਣੇ ਡੇਰੇ ‘ਤੇ ਡੋਗਰਿਆਂ ਦੇ ਉਕਸਾਵੇ ਕਾਰਨ ਹਮਲਾਵਰ ਬਣ ਕੇ ਆਈਆਂ ਸਿੱਖ ਫੌਜਾਂ ਦਾ ਮੁਕਾਬਲਾ ਹਥਿਆਰਾਂ ਨਾਲ ਕਰਨ ਤੋਂ ਿੲਨਕਾਰ ਕਰ ਦਿੱਤਾ ਸੀ ਕਿ, ” ਜੇਕਰ ਉਹ ਭੱੁਲ ਗਏ ਹਨ ਕਿ ਅਸੀੰ ਉਨ੍ਹਾਂ ਦੇ ਭਰਾ ਹਾਂ ਪਰ ਸਾਨੂੰ ਤੇ ਯਾਦ ਹੈ ਕਿ ਉਹ ਸਾਡੇ ਭਰਾ ਹਨ ਤੇ ਅਸੀੰ ਆਪਣੇ ਭਰਾਵਾਂ ‘ਤੇ ਸ਼ਸਤ੍ਰ ਕਿਵੇੰ ਚੁੱਕ ਸਕਦੇ ਹਾਂ ਕਿਉੰਕਿ ਅਜਿਹਾ ਕਰਨਾ ਸਾਡਾ ਧਰਮ ਨਹੀਂ ਸਿਖਾਉੰਦਾ।” ਬਾਬਾ ਬੀਰ ਸਿੰਘ ਨੇ ਹਮਲਾਵਰਾਂ ਦੀਆਂ ਤੋਪਾਂ ਦੇ ਗੋਲਿਆਂ ਨਾਲ ਫੀਤਾ ਫੀਤਾ ਹੋ ਕੇ ਸ਼ਹਾਦਤ ਦਾ ਜਾਮ ਪੀ ਲਿਆ ਸੀ ਪਰ ਹਮਲਾਵਰ ਬਣੀਆਂ ਸਿੱਖ ਫੌਜਾਂ ‘ਤੇ ਸ਼ਸਤਰ ਨਹੀਂ ਉਠਾਏ ਸਨ, ਹਾਲਾਂਕਿ ਬਾਬਾ ਬੀਰ ਸਿੰਘ ਹੁਰਾਂ ਕੋਲ 1500 ਬੰਦੂਕਧਾਰੀ ਤੇ 3000 ਘੋੜਸਵਾਰ ਸੈਨਿਕਾਂ ਦੀ ਤਿਆਰ ਬਰ ਤਿਆਰ ਫੌਜ ਵੀ ਹਾਜ਼ਰ ਸੀ। ਤਾਂ ਕੀ ਭਾਈ ਅਜਨਾਲਾ ਬਾਬਾ ਬੀਰ ਸਿੰਘ ਹੁਰਾਂ ਨੂੰ ਵੀ ਕਾਇਰ ਆਖਣਗੇ?
ਦਮਦਮੀ ਟਕਸਾਲ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਹੈ ਅਤੇ ਇਸ ਨੇ ਹਮੇਸ਼ਾ ਸਿੱਖ ਿੲਖਲਾਕੀ ਕਦਰਾਂ ਕੀਮਤਾਂ, ਰਹੁ ਰੀਤਾਂ, ਨੈਤਿਕਤਾ ਵਾਲੇ ਸਿੱਖ ਕਿਰਦਾਰ ਨੂੰ ਜ਼ਿਊਂਦਾ ਰੱਖਣ ਦੇ ਨਾਲ ਨਾਲ ਗੁਰਧਾਮਾਂ ਤੇ ਸਿੱਖ ਸਿਧਾਂਤਾਂ ਦੀ ਰੱਖਿਆ ਲਈ ਕੌਮ ਨੂੰ ਸ਼ਹੀਦਾਂ ਦੀ ਲੰਬੀ ਫਹਿਰਿਸਤ ਦਿੱਤੀ ਹੈ। ਭਾਈ ਅਮਰੀਕ ਸਿੰਘ ਅਜਨਾਲਾ ਵੀ ਇਸੇ ਟਕਸਾਲ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ ਆਪਣੀ ਵਿਵਾਦਗ੍ਰਸਤ ਤਕਰੀਰ ਵਿਚ ਸੰਤ ਜਰਨੈਲ ਸਿੰੰਘ ਭਿੰਡਰਾਂਵਾਲਿਆਂ ਦੇ ਸਿੱਖ ਵਿਰੋਧੀ ਤਾਕਤਾਂ ਬਾਬਤ ਆਖੇ ਕੁਝ ਬਚਨਾਂ ਨੂੰ “ਭਰਾ ਮਾਰੂ ਸਿੱਖ ਖਾਨਾਜੰਗੀ” ਵਾਲੇ ਹਾਲਾਤਾਂ ਨੂੰ ਉਕਸਾਉਣ ਲਈ ਵੀ ਵਰਤਣ ਦਾ ਯਤਨ ਕੀਤਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਨ ਆਈ ਭਾਰਤੀ ਫੌਜ ਦੇ ਨਾਲ ਜਿਸ ਬੀਰਤਾ ਤੇ ਦ੍ਰਿੜ੍ਹਤਾ ਦੇ ਨਾਲ ਟਾਕਰਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਨਾ ਸਰੋਤ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵੇਲੇ ਵੀ ਸਿੱਖਾਂ ਵਿਚ ਕਈ ਡੂੰਘੇ ਮਤਭੇਦ ਸਨ। ਸੰਤਾਂ ਦੀ ਅਕਾਲੀ ਦਲ ਦੀ ਲੀਡਰਸ਼ਿੱਪ ਵੀ ਵਿਰੋਧਤਾ ਕਰਨ ਲੱਗ ਪਈ ਸੀ ਤੇ ਸੰਤਾਂ ਦੇ ਖਿਲਾਫ ਅਕਾਲੀ ਲੀਡਰਾਂ ਦੀਆਂ ਕਈ ਨੁਕਸਾਨਦੇਹ ਸਾਜ਼ਿਸ਼ਾਂ ਵੀ ਬੇਨਕਾਬ ਹੋਈਆਂ ਸਨ ਪਰ ਸੰਤਾਂ ਨੇ ਕਦੇ ਵੀ ਭਰਾ ਮਾਰੂ ਟਕਰਾਅ ਨਹੀਂ ਹੋਣ ਦਿੱਤਾ। ਉਨ੍ਹਾਂ ਸਿੱਖ ਪੰਥ ਦੇ ਵਡੇਰੇ ਹਿੱਤਾਂ ਨੂੰ ਦੇਖਦਿਆਂ ਅਜਰ ਨੂੰ ਵੀ ਜਰ ਕੇ ਦਿਖਾਇਆ। ਬੱਬਰਾਂ ਨਾਲ ਵੀ ਸੰਤਾਂ ਦੇ ਿੲਕ ਪੜਾਅ ‘ਤੇ ਮਤਭੇਦ ਹੋ ਗਏ ਸਨ ਤਾਂ ਸੰਤ ਭਿੰਡਰਾਂਵਾਲਿਆਂ ਨੇ ਬੜੀ ਦੂਰਅੰਦੇਸ਼ੀ ਨਾਲ ਸਹਿਣਸ਼ੀਲਤਾ ਤੇ ਧੀਰਜ ਦੇ ਨਾਲ ਇਸ ਟਕਰਾਅ ਨੂੰ ਖਤਮ ਕੀਤਾ ਸੀ, ਕਿਉੰਕਿ ਉਨ੍ਹਾਂ ਦੀ ਸੋਚ ਬਹੁਤ ਉੱਚੀ ਤੇ ਨਿਸ਼ਾਨੇ ਬਹੁਤ ਸਾਫ ਸਨ ਤੇ ਉਨ੍ਹਾਂ ਕਦੇ ਵੀ ਭਰਾ ਮਾਰੂ ਟਕਰਾਅ ਨਹੀੰ ਹੋਣ ਦਿੱਤਾ। ਉਹ ਆਪਣੇ ਭਰਾਵਾਂ ਦੀ ਕਿਸੇ ਵਧੀਕੀ ਨੂੰ ਵੀ ਜਰ ਕੇ ਹਾਲਾਤਾਂ ਨੂੰ ਟਾਲ ਦਿੰਦੇ ਸਨ। ਉਨ੍ਹਾਂ ਦੇ ਕਈ ਨਜ਼ਦੀਕੀ ਸਾਥੀਆਂ ਨੂੰ ਧੋਖੇ ਨਾਲ ਕੁਝ ਆਪਣਿਆਂ ਵਲੋਂ ਕਤਲ ਵੀ ਕਰਵਾਇਆ ਗਿਆ ਪਰ ਸੰਤਾਂ ਨੇ ਫਿਰ ਵੀ ਭਰਾ ਮਾਰੂ ਖਾਨਾਜੰਗੀ ਵਾਲੇ ਹਾਲਾਤ ਪੈਦਾ ਨਹੀਂ ਹੋਣ ਦਿੱਤੇ। ਧੰਨ ਸਨ ਅਜਿਹੇ ਗੁਰੂ ਕੇ ਬੀਰ ਰਸੀ ਸਿੰਘ ਸੂਰਮੇ।
ਉਂਜ ਵੀ ਆਪਣਿਆਂ ਦੇ ਉੱਤੇ ਕਿਸੇ ਵੀ ਵਿਚਾਰਧਾਰਕ ਵਿਰੋਧ ਕਾਰਨ ਹਮਲਾ ਕਰਨਾ ਗੁਰਮਤਿ ਦੇ ਵਿਰੁੁੱਧ ਹੈ। ਇਹ ਗੱਲ ਅੱਡਰੀ ਹੈ ਕਿ ਕਿਹੜਾ ਸਿੱਖ ਸੱਚਾ ਹੈ ਤੇ ਕਿਹੜਾ ਨਕਲੀ , ਅੱਜ ਕੌਣ ਸੰਤ ਹੈ ਤੇ ਕੌਣ ਅਸੰਤ। ਪਰ ਅਸੀ ਸਾਰੇ ਗੁਰੂ ਦੇ ਨਾਮਧਰੀਕ ਸਿੱਖ ਤਾਂ ਕਹਾਉੰਦੇ ਹੀ ਹਾਂ ਭਾਵੇੰ ਮਾੜੇ ਜਾਂ ਚੰਗੇ ਸਹੀ। ਬਾਣਾ ਤਾਂ ਸਾਰਿਆਂ ਨੇ ਗੁਰੂ ਦਾ ਹੀ ਪਾਇਆ ਹੈ। ਿੲਸ਼ਟ ਸਾਡਾ ਤੇ ਸਾਰਿਆਂ ਦਾ ਿੲਕ ਹੀ ਹੈ। ਅੱਜ ਸਿੱਖਾਂ ਨੂੰ ਸਿੱਖਾਂ ਦੇ ਨਾਲ ਲੜਦੇ ਦੇਖ ਕੇ ਦੁਨੀਆ ਤੇ ਇਹੀ ਆਖ ਰਹੀ ਹੈ ਕਿ ਜਿਹੜੇ ਸਿੱਖ ਕਦੇ ਆਪਣੇ ਧਰਮ ਦੀ ਖਾਤਰ ਤੇ ਸੱਚਾਈ ਦੀ ਖਾਤਰ ਜ਼ਾਲਮਾਂ ਨਾਲ ਲੜਦੇ ਸਨ ਅੱਜ ਆਪਸ ਵਿਚ ਲੜ-ਮਰ ਰਹੇ ਹਨ। ਕਿੰਨਾ ਚੰਗਾ ਹੁੰਦਾ ਕਿ ਸਰਬੱਤ ਖਾਲਸਾ ਵਿਚ ਸਿੱਖ ਸੰਗਤਾਂ ਵਲੋਂ ਬਖਸ਼ੇ ਸਤਿਕਾਰਤ ਰੁਤਬੇ ਦੀ ਸਹੀ ਜ਼ਿੰਮੇਵਾਰੀ ਨੂੰ ਨਿਭਾਉੰਦਿਆਂ, ਭਾਈ ਅਮਰੀਕ ਸਿੰਘ ਅਜਨਾਲਾ ਇਸ ਵੇਲੇ ਸਿੱਖ ਪ੍ਰਚਾਰਕ ਸਫਾਂ ਦੇ ਅੰਦਰ ਪੈਦਾ ਹੋ ਰਹੀ ਧੜ੍ਹੇਬੰਦੀ ਨੂੰ ਰੋਕਣ ਲਈ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲੇ ਤੋਂ ਬਾਅਦ ਦੋ ਸਿੱਖ ਪ੍ਰਚਾਰਕਾਂ ਵਿਚਾਲੇ ਸੰਵੇਦਨਸ਼ੀਲ ਵਿਵਾਦ ਦੇ ਹੱਲ ਲਈ ਆਪਣੀ ਲਿਆਕਤ, ਯੋਗਤਾ ਅਤੇ ਸਮਰੱਥਾ ਦਾ ਪ੍ਰਗਟਾਵਾ ਕਰਦੇ। ਤਾਂ ਜੋ ਕੌਮ ਨੂੰ ਭਰਾ ਮਾਰੂ ਅਤਿ ਦੇ ਸੰਵੇਦਨਸ਼ੀਲ ਹਾਲਾਤਾਂ ਵਿਚੋੰ ਕੱਢ ਕੇ “ਪੰਥਕ ਏਕਤਾ” ਲਈ ਜ਼ਮੀਨ ਤਿਆਰ ਕੀਤੀ ਜਾਂਦੀ ਪਰ ਉਨ੍ਹਾਂ ਵਲੋਂ ਇਕ ਜ਼ਿੰਮੇਵਾਰ ਤੇ ਸਤਿਕਾਰਤ ਰੁਤਬੇ ‘ਤੇ ਹੁੰਦਿਆਂ ਵੀ, ਇੰਨੇ ਨੀਵੇਂ, ਹਲਕੇ ਪੱਧਰ ਦੀ ਬਿਆਨਬਾਜ਼ੀ ਕਰਨੀ, ਕਿ ਜਿਸ ਨਾਲ ਇਕ ਪਾਸੇ ਕੌਮ ਵਿਚ ਹੋਰ “ਬਲਦੀ ‘ਤੇ ਤੇਲ ਪਾਉਣ” ਵਾਂਗ ਖਾਨਾਜੰਗੀ ਦੇ ਹਾਲਾਤਾਂ ਨੂੰ ਉਕਸਾਵਾ ਮਿਲ ਸਕਦਾ ਹੈ ਤੇ ਦੂਜੇ ਪਾਸੇ ਉਨ੍ਹਾਂ ਵਲੋਂ ਸੰਗਤ ਵਿਚ ਕੀਤੀ ਗਈ ਤਕਰੀਰ ਦੀ ਸ਼ਬਦਾਵਲੀ ਦੇ ਪੱਧਰ ਨੇ, ਆਨਮਤੀ ਲੋਕਾਂ ਤੇ ਉਨ੍ਹਾਂ ਦੇ ਵਿਦਵਾਨਾਂ ਨੂੰ ਸਿੱਖ ਕੌਮ ਦੇ ਜ਼ਿੰਮੇਵਾਰ ਧਾਰਮਿਕ ਆਗੂਆਂ ਦੇ ਬੌਧਿਕ ਤੇ ਰੂਹਾਨੀ ਪੱਧਰ ਬਾਰੇ ਸਵਾਲ ਖੜੇ ਕਰਨ ਦਾ ਮੌਕਾ ਦੇ ਦਿੱਤਾ ਹੈ। ਭਾਈ ਅਜਨਾਲਾ ਦੀ ਸ਼ਬਦਾਵਲੀ ਦੁਨੀਆ ਵਿਚ ਸਮੁੱਚੀ ਸਿੱਖ ਕੌਮ ਲਈ ਨਮੋਸ਼ੀ ਦਾ ਕਾਰਨ ਬਣ ਰਹੀ ਹੈ। ਭਾਈ ਅਜਨਾਲਾ ਦੀ ਨੀਵੇਂ ਪੱਧਰ ਦੀ ਸ਼ਬਦਾਵਲੀ ਨੇ ਸਿੱਖ ਜਗਤ ਵਿਚ ਉਨ੍ਹਾਂ ਦਾ ਕੱਦ ਵੀ ਛੋਟਾ ਕਰ ਦਿੱਤਾ ਹੈ । ਉਂਜ ਿੲਕ ਸਵਾਲ ਉਨ੍ਹਾਂ ਸੰਤਾਂ ਮਹਾਂਪੁਰਖਾਂ ਤੇ ਸਤਿਕਾਰਤ ਪੰਥਕ ਆਗੂਆਂ ਦੀ ਬੌਧਿਕਤਾ ‘ਤੇ ਵੀ ਉਠ ਸਕਦਾ ਹੈ, ਜਿਹੜੇ ਭਾਈ ਅਜਨਾਲਾ ਦੀ ਅਪਵਿੱਤਰ ਬੋਲ ਬਾਣੀ ਨੂੰ ਕੋਲ ਸਟੇਜ ‘ਤੇ ਬੈਠੇ ਸੁਣਦੇ ਰਹੇ ਤੇ ਕਿਸੇ ਨੇ ਵੀ ਉਨ੍ਹਾਂ ਨੂੰ ਸੱਭਿਅਕਤਾ, ਹਯਾ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਦੀ ਪਵਿੱਤਰਤਾ ਤੇ ਪੰਥਕ ਏਕਤਾ ਨੂੰ ਠੇਸ ਪਹੁੰਚਾਉਣ ਤੋਂ ਰੋਕਣ ਦਾ ਹੀਆ ਨਾ ਕੀਤਾ।
ਰੱਬ ਦਾ ਵਾਸਤਾ ਜੇ, ਕੌਮ ਪਹਿਲਾਂ ਈ ਬਹੁਤ ਮਾੜੇ ਹਾਲਾਤਾਂ ਵਿਚੋਂ ਨਿਕਲ ਰਹੀ ਹੈ ਤੇ ਕੌਮ ਨੂੰ ਜੇ ਕੋਈ ਚੰਗਾ ਰਸਤਾ ਨਹੀੰ ਦਿਖਾ ਸਕਦੇ ਤਾਂ ਭੜਕਾ ਕੇ ਹੋਰ ਕੁਰਾਹੇ ਤੇ ਨਾ ਪਾਵੋ।
ਸਿੱਖ ਕੌਮ ਦੇ ਿੲਸ ਬਿਖੜੇ ਸਮੇਂ ਦੇ ਸਿੱਖ ਆਗੂਆਂ ਦੀ ਸੋਝੀ, ਸਿਆਣਪ ਤੇ ਬੌਧਿਕ ਪੱਧਰ ਨੂੰ ਦੇਖਦਿਆਂ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 22ਵੀੰ ਪਉੜੀ ਦੀ ਇਹ ਤੁਕ ਅੱਜ ਸਾਡੀ ਕੌਮ ਦੀ ਅਧੋਗਤੀ ‘ਤੇ ਢੁੱਕਦੀ ਨਜ਼ਰ ਆਉੰਦੀ ਹੈ ;
ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ।।
ਆਗੂ ਲੈ ਉਝੜਿ ਪਵੈ, ਕਿਸੁ ਕਰੈ ਪੁਕਾਰਾ।।
ਭੁੱਲ ਚੁੱਕ ਲਈ ਖਿਮਾ ਦਾ ਜਾਚਕ,
ਤਲਵਿੰਦਰ ਸਿੰਘ ਬੁੱਟਰ
ਸੰਪਰਕ : 98780-70008.