-ਮਾਰਚ 2010 ਵਿਚ ਅਨਲਾਅਫੁੱਲ ਐਕਟੀਵਿਟੀ ਤਹਿਤ ਐਸ ਏ ਐਸ ਨਗਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਨੋਜਵਾਨਾਂ ਨੂੰ ਐਸ ਏ ਐਸ ਨਗਰ ਦੀ ਅਦਾਲਤ ਨੇ ਕੀਤਾ ਬਾ ਇਜ਼ੱਤ ਬਰੀ
-ਪੁਲਿਸ ਨੇ ਵਿਖਾਈਆਂ ਸੀ ਵਿਸਫੋਟਕ ਬਰਾਮਦਗੀਆਂ
-ਵਿਦੇਸ਼ੀ ਬੈਠੇ ਬਬੱਰ ਖਾਲਸਾ ਦੇ ਖਾੜਕੂਆਂ ਨਾਲ ਸਬੰਧਾ ਦਾ ਕੀਤਾ ਸੀ ਜ਼ਿਕਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 26ਮਾਰਚ (ਮੇਜਰ ਸਿੰਘ);-ਅਨਲਾਅਫੁੱਲ ਐਕਟੀਵਿਟੀ ਸਮੇਤ ਵਖ ਵਖ ਕੇਸਾਂ ਵਿਚ ਫਸੇ ਨੋਜਵਾਨਾ ਨੂੰ ਸਾਹਿਬਜਾਦਾ ਅਜੀਤ ਸਿੰਘ ਨਗਰ ਅਦਾਲਤ ਵਿਚ ਨਾਭਾ ਜੇਲ੍ਹ ਤੋਂ ਅਜ ਸਖਤ ਸੁਰਖਿਆ ਹੇਠ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵਲੋਂ ਉਨ੍ਹਾਂ ਨੂੰ ਅੱਜ ਬਾ ਇਜਤ ਬਰੀ ਕਰ ਦਿਤਾ ਗਿਆ।ਅਦਾਲਤ ਵਿਚ ਪੇਸ਼ ਕੀਤੇ ਗਏ ਨੌਜਵਾਨਾ ਵਿਚ ਭਾਈ ਹਰਮਿੰਦਰ ਸਿੰਘ ਸ਼ਿਗਾਂਰ ਬੰਬ ਕਾਂਡ,ਭਾਈ ਗੁਰਪ੍ਰੀਤ ਸਿੰਘ ਖਾਲਸਾ ਸ਼ਿੰਗਾਰ ਬੰਬ ਕਾਂਡ,ਭਾਈ ਬਲਬੀਰ ਸਿੰਘ ਭੁਤਨਾ ਡੇਰਾ ਸਿਰਸਾ ਪ੍ਰੇਮੀ ਲਿੱਲੀ ਸ਼ਰਮਾ ਕਤਲ ਕਾਂਡ,ਭਾਈ ਪਿਆਰਾ ਸਿੰਘ ਅਤੇ ਭਾਈ ਪ੍ਰਸ਼ੋਤਮ ਸਿੰਘ ਸ਼ਾਮਿਲ ਸਨ ।ਜਦਕਿ ਜਮਾਨਤ ਰਿਹਾ ਹੋਏ ਭਾਈ ਨਿਰਮਲ ਸਿੰਘ ਭਂਮਾ,ਭਾਈ ਤਰਵਿੰਦਰ ਸਿੰਘ ਨਵੀਂ ਦਿੱਲੀ ਅਤੇ ਦਲਜੀਤ ਕੁਮਾਰ ਦੀਪਕ ਵਾਸੀ ਜੀਰਕਪੁਰ ਹਰਵਾਰ ਦੀ ਤਰਾਂ ਨਿੱਜੀ ਤੋਰ ਤੇ ਅਦਾਲਤ ਵਿਚ ਪਹੁੰਚੇ ।
ਐਡੀਸ਼ਨਲ ਜਿਲ੍ਹਾ ਅਤੇ ਸ਼ੈਸ਼ਨ ਜੱਜ ਦਿਲਬਾਗ ਸਿੰਘ ਜੋਹਲ ਦੀ ਅਦਾਲਤ ਵਿਚ ਪੇਸ਼ ਕੀਤੇ ਇਨ੍ਹਾਂ ਨੋਜਵਾਨਾਂ ਦੇ ਵਲੋਂ ਹਾਈਕੋਰਟ ਦੇ ਸੀ. ਵਕੀਲ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਵਿਸ਼ੇਸ਼ ਤੋਰ ਤੇ ਅਦਾਲਤ ਵਿਚ ਪਹੁੰਚੇ। ਜਿੱਥੇ ਐਡਵੋਕੇਟ ਲੂੰਬਾ ਵਲੋਂ ਦਿਤੀਆਂ ਦਲੀਲਾਂ ਤੋਂ ਬਾਅਦ ਸੁਣਨ ਤੋਂ ਬਾਅਦ ਮਾਨਯੋਗ ਜੱਜ ਦਿਲਬਾਗ ਸਿੰਘ ਨੇ ਉਕਤ ਸਾਰੇ ਨੌਜਵਾਨਾਂ ਨੂੰ ਅਨਲਾਅਫੁੱਲ ਐਕਟ ਦੇ ਮਾਮਲੇ ‘ਚੋਂ ਬਾ ਇਜੱਤ ਬਰੀ ਕਰ ਦਿਤਾ ਗਿਆ। ਬਰੀ ਹੋਣ ਦੇ ਹੁਕੱਮ ਸੁਣਨ ਉਪਰੰਤ ਐਡਵੋਕੇਟ ਲੂੰਬਾ ਅਤੇ ਨੋਜਵਾਨਾਂ ਸਮੇਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ। ਜਿਕਰਯੋਗ ਹੈ ਕਿ ਉਕਤ ਸਾਰੇ ਖਾੜਕੂ ਨੋਜਵਾਨਾਂ ਦੇ ਕੇਸ ਦੀ ਪੈਰਵਾਈ ਸੀਨੀਅਰ ਐਡਵੋਕੇਟ ਸਰਬਜੀਤ ਸਿੰਘ ਬੈਂਸ ਕਰ ਰਹੇ ਸਨ ਜਿਨ੍ਹਾਂ ਦਾ ਨੋਜਵਾਨਾ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਦਸਣਯੋਗ ਹੈ ਕਿ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਥਾਣਾਂ ਜੀਰਕ ਪੁਰ ਵਿਖੇ ਮੁਕਦਮਾ ਨੰ:79 ਮਿਤੀ 19/3/2010ਨੂੰ ਧਾਰਾ 17/18/20 ਅਨਲਾਅਫੁੱਲ ਐਕਟੀਵਿਟੀ,3/4/5 ਐਕਸੋਪਲੋਸਿਵ ਐਕਟ1984 ,25/54/59ਅਸਲਾ ਐਕਟ 1959ਤਹਿਤ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਸਮੇਂ ਥਾਣਾਂ ਜੀਰਕਪੁਰ ਮੁੱਖੀ ਯੋਗੀ ਰਾਜ ਸਨ। ਜਿਸ ਦੀ ਜਾਣਕਾਰੀ ਉਸ ਸਮੇਂ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਐਸ ਐਸ ਪੀ ਸ. ਗੁਰਪ੍ਰੀਤ ਸਿੰਘ ਭੁਲੱਰ ਨੇ ਮੀਡੀਆ ਨੂੰ ਇਕ ਪ੍ਰੈਸ ਕਾਨਫਰੰਸ ਰਾਹੀਂ ਆਪਣੇ ਦਫ਼ਤਰ ਵਿਖੇ ਦਿੰਦਿਆਂ ਦਸਿਆ ਸੀ ਕਿ ਗੁਪਤ ਇਤਲਾਹ ਮਿਲੀ ਸੀ ਜਿਸ ਤੇ ਕਾਰਵਾਈ ਕਰਦਿਆਂ 18 ਤੇ 19 ਮਾਰਚ ਦੀ ਵਿਚਕਾਰਲੀ ਰਾਤ ਨੂੰ ਗੁਰਦੁਆਰਾ ਨਾਭਾ ਸਾਹਿਬ ਦੇ ਨੇੜਿਂਓ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਇਹ ਵੀ ਦਸਿਆ ਸੀ ਕਿ ਇਨ੍ਹਾਂ ਨੋਜਵਾਨਾਂ ਦੇ ਸਬੰਧ ਵਿਦੇਸ਼ ਬੈਠੇ ਬਬੱਰ ਖਾਲਸਾ ਦੇ ਖਾੜਕੂਆਂ ਪ੍ਰਸ਼ੋਤਮ ਸਿੰਘ ਵਾਸੀ ਅੰਬਾਲਾ ਹਾਲ ਵਾਸੀ ਫਰਾਂਸ ,ਗੋਲਡੀ ਵਾਸੀ ਘੇਲ ਹਾਲ ਵਾਸੀ ਫਰਾਂਸ ਅਤੇ ਪਰਮਜੀਤ ਸਿੰਘ ਪੰਮਾ ਹਾਲ ਵਾਸੀ ਇੰਗਲੈਂਡ ਨਾਲ ਦਸੇ ਗਏ ਸਨ । ਜਿਨ੍ਹਾਂ ਕੋਲੋ ਇਕ ਪਿਸਤੋਲ .455ਬੋਰ,5ਹੈਂਡਗ੍ਰਨੇਡ,3ਕਿਲੋ ਆਰ ਡੀ ਐਕਸ ਅਤੇ ਇਕ ਲੱਖ ਰੁਪਏ ਦੀ ਬਰਾਮਦਗੀ ਵੀ ਵਿਖਾਈ ਗਈ ਸੀ । ਪੁਲਿਸ ਵਲੋਂ ਮਾਰਚ 2010 ਵਿਚ ਗ੍ਰਿਫ਼ਤਾਰ ਕੀਤੇ ਨੋਜਵਾਨਾਂ ਨੂੰ ਅੱਜ ਲਗਭਗ 4ਸਾਲਾਂ ਬਾਅਦ ਮਾਰਚ 2014 ਨੂੰ ਬਾ ਇਜ਼ੱਤ ਬਰੀ ਕਰ ਦਿੱਤਾ।