Home News ਬਲਜੀਤ ਸਿੰਘ ਖਾਲਸਾ ਵਲੋਂ ਅਲਟੀਮੇਟਮ – ਚੰਡੀਗੜ੍ਹ ‘ਚ 26 ਜਨਵਰੀ ਤਕ ਪੰਜਾਬੀ ਲਾਗੂ ਨਾ ਕਰਨ ‘ਤੇ ਦਫਤਰ ਫੂਕਣ ਦੀ ਚਿਤਾਵਨੀ

ਬਲਜੀਤ ਸਿੰਘ ਖਾਲਸਾ ਵਲੋਂ ਅਲਟੀਮੇਟਮ – ਚੰਡੀਗੜ੍ਹ ‘ਚ 26 ਜਨਵਰੀ ਤਕ ਪੰਜਾਬੀ ਲਾਗੂ ਨਾ ਕਰਨ ‘ਤੇ ਦਫਤਰ ਫੂਕਣ ਦੀ ਚਿਤਾਵਨੀ

0
ਬਲਜੀਤ ਸਿੰਘ ਖਾਲਸਾ ਵਲੋਂ ਅਲਟੀਮੇਟਮ – ਚੰਡੀਗੜ੍ਹ ‘ਚ 26 ਜਨਵਰੀ ਤਕ ਪੰਜਾਬੀ ਲਾਗੂ ਨਾ ਕਰਨ ‘ਤੇ ਦਫਤਰ ਫੂਕਣ ਦੀ ਚਿਤਾਵਨੀ

ਚੰਡੀਗੜ੍ਹ ਵਿਚ ਪੰਜਾਬੀ ਦੇ ਕੀਤੇ ਨਿਰਾਦਰ ਦੇ ਖਿਲਾਫ ਕਈ ਵਿਭਾਗਾਂ ਦੇ ਬੋਰਡਾਂ ‘ਤੇ ਕਾਲਾ ਪੇਂਟ ਸੁੱਟਣ ਵਾਲੇ ਬਲਜੀਤ ਸਿੰਘ ਖਾਲਸਾ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 26 ਜਨਵਰੀ ਤਕ ਚੰਡੀਗੜ੍ਹ ਸ਼ਹਿਰ ਦੇ ਸਰਕਾਰੀ ਦਫਤਰਾਂ ਵਿਚ ਮਾਂ ਬੋਲੀ ਪੰਜਾਬੀ ਲਾਗੂ ਨਾ ਕੀਤੀ ਗਈ ਤਾਂ ਉਹ ਸਰਕਾਰੀ ਦਫਤਰਾਂ ਵਿਚ ਅੱਗ ਲਗਾ ਦੇਣਗੇ, ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅੱਗੇ ਆਉਣ ਅਤੇ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।  ਮੋਹਾਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪਰ ਇਥੇ ਬਾਕੀ ਸਾਰੀਆਂ ਭਾਸ਼ਾਵਾਂ ਦੀ ਕਦਰ ਤਾਂ ਕੀਤੀ ਜਾਂਦੀ ਹੈ ਪਰ ਪੰਜਾਬੀ ਭਾਸ਼ਾ ਨੂੰ ਜਾਣਬੁਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸਦੇ ਖਿਲਾਫ ਉਹ ਆਖਰੀ ਦਮ ਤੱਕ ਲੜਾਈ ਲੜਦੇ ਰਹਿਣਗੇ।