ਪੰਜਾਬੀ ਟੈਕਸੀ ਡਰਾਈਵਰ ਨੇ 1,10,000 ਡਾਲਰ ਵਾਪਸ ਕਰਕੇ ਇਮਾਨਦਾਰੀ ਵਿਖਾਈ

Must Read

ਮੈਲਬੌਰਨ – ਪੰਜਾਬੀ ਟੈਕਸੀ ਡਰਾਈਵਰ ਨੇ ਇਥੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ 1,10,000 ਆਸਟ੍ਰੇਲੀਆਈ ਡਾਲਰ ਉਨ੍ਹਾਂ ਗਾਹਕਾਂ ਦੇ ਵਾਪਸ ਕੀਤੇ, ਜੋ ਉਸ ਦੀ ਕਾਰ ‘ਚ ਭੁੱਲ ਗਏ ਸਨ | ਸ: ਲਖਵਿੰਦਰ ਸਿੰਘ ਢਿੱਲੋਂ ਨੇ ‘ਅਜੀਤ’ ਨੂੰ ਦੱਸਿਆ ਕਿ ਸਿਟੀ ‘ਚੋਂ ਉਸ ਨੂੰ ਰੇਡੀਓ ਜੌਬ ਆਈ ਤੇ ਉਨ੍ਹਾਂ ਗਾਹਕਾਂ ਨੇ ਕਰਾਊਨ ਕੈਸੀਨੋ ਨੂੰ ਜਾਣ ਲਈ ਕਿਹਾ | ਉਸ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਉਥੇ ਉਤਾਰ ਦਿੱਤਾ | ਬਾਅਦ ਵਿਚ ਉਸ ਨੂੰ ਟੈਕਸੀ ਕੰਪਨੀ ਦੀ ਕਾਲ ਆਈ ਕਿ ਉਸ ਦੀ ਕਾਰ ‘ਚ ਕੋਈ ਬੈਗ ਭੁੱਲ ਗਿਆ ਹੈ | ਉਸ ਨੇ ਕਿਹਾ ਕਿ ਜਦੋਂ ਉਸ ਨੇ ਕਾਰ ਦੇਖੀ ਤਾਂ ਉਸ ‘ਚ ਉਹ ਬੈਗ ਮਿਲ ਗਿਆ ਜੋ ਪੈਸਿਆਂ ਨਾਲ ਭਰਿਆ ਪਿਆ ਸੀ | ਉਸ ਨੇ ਇਮਾਨਦਾਰੀ ਨਾਲ ਉਹ ਸਾਰੇ ਡਾਲਰ ਉਨ੍ਹਾਂ ਨੂੰ ਵਾਪਸ ਕਰ ਦਿੱਤੇ |

ਉਨ੍ਹਾਂ ਨੇ ਲਖਵਿੰਦਰ ਸਿੰਘ ਨੂੰ 500 ਡਾਲਰ ਇਨਾਮ ਦਿੱਤਾ | ਟੈਕਸੀ ਕੰਪਨੀ ਨੇ ਵੀ ਉਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ | ਇਨ੍ਹਾਂ ਪੈਸਿਆਂ ਦੀ ਭਾਰਤੀ ਕਰੰਸੀ ‘ਚ ਕੀਮਤ 63,80,000 ਰੁਪਏ ਬਣਦੀ ਹੈ |

- Advertisement -
- Advertisement -

Latest News

Canadian Prime Minister Justin Trudeau Resigns amid Trump Pressure

KEY SUMMARY POINTS: Source says Trudeau is likely to announce resignation but no final decision has been made Trudeau...

More Articles Like This

- Advertisement -