ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)-ਸਿਡਨੀ ਨਿਊਜ਼ੀਲੈਂਡ ਆਰਜ਼ੀ ਵੀਜ਼ੇ ‘ਤੇ ਜਾਣ ਵਾਲੇ ਸਾਰੇ ਸੈਲਾਨੀਆ ਲਈ ਇਹ ਜਾਣਕਾਰੀ ਭਰਪੂਰ ਖਬਰ ਹੋਵੇਗੀ ਕਿ 3 ਸੰਤਬਰ ਤੋਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਸਿਡਨੀ ਦਫਤਰ ਆਰਜ਼ੀ ਵੀਜ਼ੇ ਲਈ ਦਿੱਤੀਆ ਜਾਣ ਵਾਲੀਆ ਅਰਜ਼ੀਆ ਪ੍ਰਾਪਤ ਨਹੀ ਕਰੇਗਾ।
ਇਹ ਆਰਜ਼ੀਆ ਹੁਣ ਨਿਊਜ਼ੀਲੈਂਡ ਵੀਜ਼ਾ ਐਪਲੀਕੇਸ਼ਨ ਸ਼ੈਂਟਰ ਲੈਵਲ 6,66 ਹੰਟਰ ਸਟਰੀਟ ਸਿਡਨੀ ਨਿਊ ਸਾਊਥ ਵੇਲਜ਼ ਕੋਲ ਜਮ੍ਹਾਂ ਹੋਣਗੀਆਂ। ਇਨ੍ਹਾ ਅਰਜ਼ੀਆ ਨੂੰ ਫਿਰ ਵੀਜ਼ੇ ਦੀ ਮਨਜ਼ੂਰੀ ਵਾਸਤੇ ਫੀਜ਼ੀ ਭੇਜਿਆ ਜਾਵੇਗਾ ਤਾ ਕਿ ਕੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ ਫੀਜੀ ਦਫਤਰ ਤੋਂ ਜਿਨ੍ਹਾ ਨੂੰ ਵੀਜ਼ਾ ਜਾਰੀ ਹੋਵੇਗਾ, ਉਹ ਹੁਣ ਈ-ਵੀਜ਼ਾ ਹੋਵੈਗਾ। ਪਹਿਲਾਂ ਵੀਜ਼ਾ ਸਟਿੱਕਰ ਪਾਸਪੋਰਟ ‘ਤੇ ਲਗਾਇਆ ਜਾਂਦਾ ਸੀ । ਅਰਜ਼ੀ ਦਾਖਲ ਕਰਨ ਵੇਲੇ ਸਰਵਿਸ ਫੀਸ ਆਸਟਰੇਲੀਅਨ 35 ਡਾਲਰ ਅਤੇ ਕੋਰੀਅਰ ਦਾ ਖਰਚਾ ਵੱਖਰਾ ਲਿਆ ਜਾਵੇਗਾ।
ਪੱਕੇ ਤੌਰ ‘ਤੇ ਨਿਊਜ਼ੀਲੈਂਡ ਜਾਣ ਵਾਸਤੇ ਦਿੱਤੀਆ ਜਾਣ ਵਾਲੀਆ ਅਰਜ਼ੀਆ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਸਿਡਨੀ ਦਫਤਰ ਵਿਖੇ ਹੀ ਲਈਆ ਜਾਣਗੀਆ।