ਨਵੀਂ ਦਿੱਲੀ 14 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਜੇਲ ਅੰਦਰ ਬੰਦ ਕੈਦੀਆਂ ਦੇ ਮੌਲੀਕ ਅਧਿਕਾਰਾਂ ਦੀ ਉਲਘਣਾਂ ਕਰਦੇ ਹੋਏ ਕੈਦੀਆਂ ਅਤੇ ਉਨ੍ਹਾਂ ਦੇ ਮਿਲਣ ਵਾਲੇ ਪਰਿਵਾਰਾ ਨੂੰ ਖਜਲ ਖੁਆਰ ਕੀਤਾ ਜਾ ਰਿਹਾ ਹੈ । ਜੇਲ ਪ੍ਰਸ਼ਾਸਨ ਦੇ ਸਖਤ ਰਵੀਈਏ ਤੋ ਤੰਗ ਆ ਕੇ ਉੱਥੇ ਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਜੀਤ ਸਿੰਘ ਭਾਉ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਕੁਲਵਿੰਦਰ ਸਿੰਘ ਖਾਨਪੁਰੀ, ਭਾਈ ਦਇਆ ਸਿੰਘ ਲਹੋਰੀਆ ਅਤੇ ਕਸ਼ਮੀਰੀ, ਪਾਕਿਸਤਾਨੀ ਕੈਦੀਆਂ ਸਣੇ ਹੋਰ ਬਹੁਤ ਸਾਰੇ ਧਰਮਾਂ ਦੇ ਕੈਦੀ ਜੇਲ ਵਲੋਂ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਹਣ ਦੇ ਖਿਲਾਫ ਪਿਛਲੇ ਇਕ ਹਫਤੇ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ । ਪਰ ਜੇਲ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਅਖੋਂ-ਪਰੋਖੇ ਕਰ ਕੇ ਇਹ ਕਿਹਾ ਜਾ ਰਿਹਾ ਕਿ ਅਸੀ ਤੁਹਾਡੀ ਕੋਈ ਮੰਗ ਨਹੀ ਮਨਣੀ । ਹਾਲਾਤ ਇਹ ਹੋ ਗਏ ਹਨ ਕਿ ਜੇਲ ਅੰਦਰ ਕਿਸੀ ਵੀ ਕੈਦੀ ਦਾ ਜਾਨੀ ਨੁਕਸਾਨ ਹੋ ਸਕਦਾ ਹੈ ।
ਭਾਰਤ ਦੇ ਸਵਿਧਾਨ ਵਿਚ ਦਰਜ ਕਾਨੂੰਨ ਅਨੁਸਾਰ ਕੈਦੀਆਂ ਨੂੰ ਉਨ੍ਹਾਂ ਦੇ ਮੌਲੀਕ ਅਧਿਕਾਰਾਂ ਤੋ ਵਾਝੇ ਨਹੀ ਰਖਿਆ ਜਾ ਸਕਦਾ ਹੈ ਪਰ ਇਸ ਨੂੰ ਛਿੱਕੇ ਟੰਗਦਿਆਂ ਹੋਇਆ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਸਭ ਤੋਂ ਪਹਿਲਾਂ ਫਲ, ਮੇਵੇ, ਤਰੀ ਵਾਲੀ ਸਬਜੀ ਬੰਦ ਕਰਵਾਈ ਗਈ । ਉਪਰੰਤ ਮਿਲਣ ਵਾਲੇਆਂ ਦੀ ਗਿਣਤੀ ਮਿੱਥ ਕੇ 10 ਕਰ ਦਿੱਤੀ ਗਈ ਸੀ । ਪਿਛਲੇ ਦੋ-ਤਿਨ ਮਹੀਨੇਆਂ ਤੋ ਘਰ ਦੀ ਰੋਟੀ ਨੂੰ ਵੀ ਬੰਦ ਕਰਵਾ ਦਿੱਤਾ ਗਿਆ । ਜੇਲ ਪ੍ਰਸ਼ਾਸਨ ਵਲੋਂ ਕੈਦੀਆਂ ਨੂੰ ਜੇਲ ਦੀ ਕੰਟੀਨ ਵਿਚੋ ਹੀ ਜਰੂਰਤ ਦਾ ਸਾਮਾਨ ਬਜਾਰ ਨਾਲੋਂ ਦੁਗਣੇ ਭਾਅ ਤੇ ਖਰੀਦਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਹੈ ਜਿਸ ਨਾਲ ਗਰੀਬ ਤੱਬਕੇ ਦੇ ਕੈਦੀਆਂ ਦੀ ਹਾਲਤ ਮਾੜੀ ਹੈ । ਹੁਣ ਇਸ ਤੋਂ ਵੀ ਜਿਆਦਾ ਅੱਗੇ ਵੱਧਦੇ ਹੋਏ ਹਫਤੇ ਦੀ ਇਕ ਮੁਲਾਕਾਤ ਅਤੇ ਮਿਲਣ ਵਾਲਿਆ ਦੀ ਗਿਣਤੀ 5 ਕਰ ਦਿੱਤੀ ਗਈ ਹੈ । ਬੰਦ ਕੈਦੀਆਂ ਦੇ ਮੰਨੋਰਜਨ ਦਾ ਸਾਰੇ ਸਾਧਨ ਖੋਹ ਲਏ ਗਏ ਹਨ । ਜਦ ਕਿ ਭਾਰਤ ਦੀ ਸੁਪਰੀਮ ਕੋਰਟ ਵਲੋਂ ਜਾਰੀ ਆਦੇਸ਼ ਅਨੁਸਾਰ ਜੇਲ ਅੰਦਰ ਬੰਦ ਕੈਦੀ ਨੂੰ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਵਾਉਣਾਂ ਜੇਲ ਪ੍ਰਸ਼ਾਸਨ ਦਾ ਕੰਮ ਹੈ ਪਰ ਇੱਥੇ ਤਾਂ ਹਰ ਤਰੀਕੇ ਨਾਲ ਉਨ੍ਹਾਂ ਨੂੰ ਤੰਗ ਅਤੇ ਪਰੇਸ਼ਾਨ ਕਰਣ ਦਾ ਨਿੱਤ ਨਵਾਂ ਬਹਾਨਾ ਬਣਾ ਕੇ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਜਲ ਖਵਾਰ ਕੀਤਾ ਜਾਦਾਂ ਹੈ । ਇਸੇ ਕੜੀ ਤਹਿਤ ਤੰਗ ਅਤੇ ਪਰੇਸ਼ਾਨ ਕਰਦੇ ਹੋਏ ਅਜ ਭਾਈ ਦਇਆ ਸਿੰਘ ਲਾਹੋਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੂੰ ਵੀ ਮੁਲਾਕਾਤ ਨਹੀ ਕਰਨ ਦਿੱਤੀ ਗਈ ।
ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰਾਂ ਵਲੋਂ ਤਿਹਾੜ ਜੇਲ ਵਿਚ ਚੱਲ ਰਹੀ ਭੁਖ ਹੜਤਾਲ ਦੀ ਹਮਾਇਤ ਵਿਚ ਅੱਜ ਅੰਮ੍ਰਿਤਸਰ ਵਿਖੇ ਸਿੰਘਾਂ ਨੇ ਜਬਰਦਸਤ ਰੋਸ ਮੁਜਾਹਰਾ ਕੀਤਾ! ਸਿਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ,ਭਾਈ ਧਰਮ ਸਿੰਘ ਖਾਲਸਾ ਟਰੱਸਟ,ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ,ਸ਼ਹੀਦ ਭਾਈ ਫੌਜਾ ਸਿੰਘ ਟਰੱਸਟ,ਖਾਲੜਾ ਮਿਸ਼ਨ ਆਰਗੇਨਾਈਜੇਸ਼ਨ,ਸਿੱਖ ਆਰਗ.ਫਾਰ ਪਰਿਜਨਸ ਵੈਲਫੇਅਰ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵਲੋਂ ਇਸ ਮੁਜਾਹਰੇ ਨਾਲ ਹੁਣ ਸਿਖ ਸੰਗਤ ਵਲੋਂ ਸਿੰਘਾਂ ਦੀ ਹਮਾਇਤ ਵਿਚ ਸਰਗਰਮੀਆਂ ਅਰੰਭ ਹੋ ਗਈਆਂ ਹਨ-ਜਲਦੀ ਹੀ ਸਮੁਚਾ ਪੰਥ ਜੇਲਾਂ ਨਜਰਬੰਦੀਆਂ ਦੀਆਂ ਜਾਇਜ ਮੰਗਾਂ ਦੇ ਹੱਕ ਵਿਚ ਨਿਤਰ ਆਏਗਾ_ਹਕੂਮਤ ਨੂੰ ਪੰਥ ਵਿਚ ਉਠ ਰਹੇ ਜਵਾਰਭਾਟੇ ਨੂੰ ਮਹਿਸੂਸ ਕਰਨਾ ਚਾਹੀਦਾ ਹੈ! ਹੋਰਨਾਂ ਸ਼ਹਿਰਾਂ-ਕਸਬਿਆਂ ਵਿਚ ਵੀ ਜਲਦੀ ਹੀ ਸਰਗਰਮੀਆਂ ਅਰੰਭ ਹੋਣ ਦੀ ਆਸ ਹੈ!
ਤਿਹਾੜ ਜੇਲ ਵਿਚ ਬੈਠੇ ਬੰਦੀ ਸਿੰਘਾਂ ਦੀ ਮੰਗਾਂ ਲਈ ਭਾਈ ਹਵਾਰਾ ਦੀ ਭੈਣ ਅਤੇ ਭਾਈ ਦਇਆ ਸਿੰਘ ਲਾਹੋਰੀਆ ਦੀ ਧਰਮਪਤਨੀ ਵਲੋਂ ਕੀਤੀ ਨਠਭੱਜ ਸਫਲ, ਜੇਲ ਪ੍ਰਸ਼ਾਸਨ ਨੇ 3 ਮੰਗਾਂ ਮਨੀਆ