Home News ਜੈਜ਼ੀ ਬੀ ਦੇ ਪ੍ਰੋਗਰਾਮ ਦੌਰਾਨ ਲੋਕਾਂ ਤੇ ਪੁਲਸ ਨਾਲ ਭਿੜੇ ਬਾਊਂਸਰ

ਜੈਜ਼ੀ ਬੀ ਦੇ ਪ੍ਰੋਗਰਾਮ ਦੌਰਾਨ ਲੋਕਾਂ ਤੇ ਪੁਲਸ ਨਾਲ ਭਿੜੇ ਬਾਊਂਸਰ

0
ਜੈਜ਼ੀ ਬੀ ਦੇ ਪ੍ਰੋਗਰਾਮ ਦੌਰਾਨ ਲੋਕਾਂ ਤੇ ਪੁਲਸ ਨਾਲ ਭਿੜੇ ਬਾਊਂਸਰ

ਬਠਿੰਡਾ – ਬਠਿੰਡਾ ਵਿਚ ਆਪਣੀ ਫਿਲਮ ‘ਰੋਮੀਓ ਰਾਂਝਾ’ ਦੀ ਪ੍ਰਮੋਸ਼ਨ ਲਈ ਪਹੁੰਚੇ ਗਾਇਕ ਜੈਜ਼ੀ ਬੀ ਦੇ ਮਾਡਲ ਟਾਊਨ ਫੇਸ-3 ਦੇ ਪਾਰਕ ਵਿਚ ਰੱਖੇ ਗਏ ਪ੍ਰੋਗਰਾਮ ਦੌਰਾਨ ਹੰਗਾਮਾ ਹੋ ਗਿਆ। ਖੇਤਰ ਦੇ ਲੋਕਾਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਜੈਜ਼ੀ ਬੀ ਦੇ ਬਾਊਂਸਰ ਆਮ ਲੋਕਾਂ ਦੇ ਨਾਲ-ਨਾਲ ਪੁਲਸ ਕਰਮਚਾਰੀਆਂ ਨਾਲ ਵੀ ਉਲਝ ਗਏ।

ਲੋਕਾਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਕਰਦਿਆਂ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ ਪਰ ਆਯੋਜਕ ਪ੍ਰੋਗਰਾਮ ਨੂੰ ਚਾਲੂ ਰੱਖਣ ‘ਤੇ ਅੜੇ ਰਹੇ। ਇਸ ਸੰਬੰਧ ‘ਚ ਉੱਚ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਮਾਮਲੇ ਵਿਚ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ।