ਚੰਡੀਗੜ 8ਦਸੰਬਰ(ਮੇਜਰ ਸਿੰਘ):-ਚੰਡੀਗੜ ਦੇ ਸਿੱਖ ਨੌਜਵਾਨਾਂ ਵਲੋਂ ਲੰਮੇਂ ਸਮੇਂ ਤੋਂ ਹਿੰਦੋਸਤਾਨ ਦੀਆਂ ਵੱਖੋ-ਵੱਖਰੀਆਂ ਜੇਲ੍ਹਾਂ ‘ਚ ਬੰਦ ਸਿੱਖ ਨੋਜਵਾਨਾਂ ਦੀ ਰਿਹਾਈ ਲਈ ਸੈਕਟਰ 34ਦੇ ਗੁ.ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਰਿਹਾਈ ਮਾਰਚ ਬਾਅਦ ਦੁਪਹਿਰ 3ਵਜੇ ਅਰੰਭ ਹੋਕੇ ਅਤੇ ਜਾਪ ਕਰਦਾ ਹੋਇਆ ਸੈਕਟਰ 34,35,43,44ਅਤੇ ਸੈਕਟਰ 45ਅਤੇ ਬੁੜੈਲ ਜ਼ੇਲ੍ਹ ਦੀ ਪਰਿਕਰਮਾਂ ਕਰਦਾ ਹੋਇਆ ਗੁ. ਅੰਬ ਸਾਹਿਬ ਵਿਖੇ ਪਹੁੰਚਿਆ ।
ਭੁੱਖ ਹੜਤਾਲ ਦੇ ਪ੍ਰਬੰਧਕਾਂ ਵਲੋਂ ਇਸ ਰਿਹਾਈ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਰਿਹਾਈ ਮਾਰਚ ਸ਼੍ਰੋਮਣੀ ਅਕਾਲੀ ਦਲ ਚੰਡੀਗੜ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਦੀ ਪ੍ਰੇਰਨਾਂ ਸਦਕਾ ਕਢਿਆ ਗਿਆ ਜਿਸ ਵਿਚ ਨੌਜਵਾਨ ਵੀਰਾਂ ,ਭੈਣਾਂ ਅਤੇ ਬਜ਼ੂਰਗਾਂ ਨੇ ਵੱਧ -ਚੜ ਕੇ ਹਿੱਸਾ ਲਿਆ ਇਸ ਦੋਰਾਨ ਜਾਪ ਕੀਤੇ ਜਾਣ ਦੇ ਨਾਲ ਜੈਕਾਰਿਆਂ ਦੀ ਗੂੰਜ ਵੀ ਦੂਰ-ਦੂਰ ਤਕ ਸੁਣਾਈ ਦੇ ਰਹੀ ਸੀ। ਨੋਜਵਾਨਾਂ ਵਲੋਂ ਨਜਰਬੰਦ ਸਿੰਘਾਂ ਦੀ ਰਿਹਾਈ ਦੇ ਨਾਲ ਰੋਪੜ ਜੇਲ੍ਹ ਵਿਚ ਨਜ਼ਰਬੰਦ ਕੀਤੇ ਭਾਈ ਗੁਰਬਖਸ਼ ਸਿੰਘ ਦੀ ਰਿਹਾਈ ਲਈ ਅਤੇ ਚੜਦੀ ਕਲਾ ਲਈ ਅਰਦਾਸ ਕੀਤੀ ਗਈ,ਇਸ ਦੇ ਨਾਲ ਹੀ ਭਾਈ ਖਾਲਸਾ ਦ੍ਰਿੜਤਾ ਤੋਂ ਪ੍ਰੇਰਿਤ ਨੋਜਵਾਨ ਉਨ੍ਹਾਂ ਦੀ ਰਿਹਾਈ ਦੇ ਜੈਕਾਰੇ ਵੀ ਗੂੰਜ ਰਹੇ ਸਨ। ਸ. ਗੁਰਨਾਮ ਸਿੰਘ ਸਿੱਧੂ ਨੇ ਚੰਡੀਗੜ ਦੀਆਂ ਸੰਗਤਾਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਸ ਰਿਹਾਈ ਮਾਰਚ ਵਿਚ ਵੱਧ-ਚੜਕੇ ਸ਼ਮੂਲੀਅਤ ਕਰਨ ਤੇ ਸਭਦਾ ਧੰਨਵਾਦ ਕੀਤਾ ਗਿਆ