ਗੁਰਦੁਆਰਾ ਪਾਰਕਲੀ ਲਈ ਸਰਕਾਰ ਵੱਲੋਂ ਸਾਢੇ ਸੱਤ ਲੱਖ ਡਾਲਰ ਦਾ ਯੋਗਦਾਨ

Must Read

parkleagdwraਸਿਡਨੀ, 25 ਅਗਸਤ (ਹਰਕੀਰਤ ਸਿੰਘ ਸੰਧਰ)-ਫੈਡਰਲ ਮੈਂਬਰ ਆਫ਼ ਗਰੀਨਵੇਅ ਮਿਸ਼ੈਲ ਰੋਲੈਂਡ ਖਾਸ ਤੌਰ ‘ਤੇ ਪੰਜਾਬੀ ਪਹਿਰਾਵੇ ਵਿਚ ਗੁਰਦੁਆਰਾ ਪਾਰਕਲੀ ਪਹੁੰਚੇ ਅਤੇ ਗੁਰਦੁਆਰੇ ਦੇ ਹੋਰ ਵਿਕਾਸ ਲਈ ਸਾਢੇ ਸੱਤ ਲੱਖ ਡਾਲਰ ਦਾ ਚੈੱਕ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੂੰ ਭੇਟ ਕੀਤਾ |

ਵਰਨਣਯੋਗ ਹੈ ਕਿ ਆਸਟ੍ਰੇਲੀਅਨ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਅਜਿਹੀ ਵੱਡੀ ਰਕਮ ਸਰਕਾਰੀ ਤੌਰ ‘ਤੇ ਗੁਰੂ ਘਰ ਨੂੰ ਭੇਟ ਕੀਤੀ ਗਈ ਹੋਵੇ | ਭਾਰਤੀ ਮੁਦਰਾ ਵਿਚ ਇਹ ਰਕਮ ਚਾਰ ਕਰੋੜ 20 ਲੱਖ ਦੇ ਕਰੀਬ ਬਣਦੀ ਹੈ | ਇਸ ਮੌਕੇ ਮਿਸ਼ੈਲ ਰੋਲੈਂਡ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰੇ ਨਾਲ ਉਨ੍ਹਾਂ ਦੀ ਗੂੜ੍ਹੀ ਮਿੱਤਰਤਾ ਹੈ ਅਤੇ ਉਹ ਹਮੇਸ਼ਾ ਇਨ੍ਹਾਂ ਨਾਲ ਮਿਲ ਕੇ ਰਹਿਣਗੇ | ਐਮ. ਪੀ. ਮਿਸ਼ੈਲ ਰੋਲੈਂਡ ਨੇ ਇਹ ਵੀ ਕਿਹਾ ਕਿ ਇਸ ਗ੍ਰਾਂਟ ਲਈ ਬਲਵਿੰਦਰ ਸਿੰਘ ਚਾਹਲ ਨੇ ਬਹੁਤ ਮਿਹਨਤ ਕੀਤੀ ਹੈ |

 

 

 

Source: Ajit News

- Advertisement -
- Advertisement -

Latest News

Ludhiana Woman Killed; Husband Arrested After Australia Return

A 49-year-old woman, identified as Kamaldeep Kaur, was fatally stabbed at her home in Ludhiana’s Vikas Nagar, off Pakhowal...

More Articles Like This

- Advertisement -