ਲੁਧਿਆਣਾ- ਚੌਥੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਚੱਲ ਰਹੇ ਰੰਗਾਰੰਗ ਪ੍ਰੋਗਰਾਮ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸਟੇਜ ‘ਤੇ ਇਕ ਵਿਅਕਤੀ ਚੜ੍ਹ ਗਿਆ ਅਤੇ ਉਸ ਨੇ ਸਟੇਜ ‘ਤੇ ਪਰਫੋਰਮ ਕਰ ਰਹੀ ਗਾਇਕਾ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹ ਬੋਲਣਾ ਸ਼ੁਰੂ ਕਰ ਦਿੱਤਾ। ਇਸ ਵਿਅਕਤੀ ਵੀਰ ਗੁਰਪ੍ਰੀਤ ਸਿੰਘ ਗੁਰੀ ਵਲੋਂ ਅਚਾਨਕ ਸਟੇਜ ‘ਤੇ ਚੜ੍ਹ ਕੇ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹਣ ਦੀ ਘਟਨਾ ਨਾਲ ਗਾਇਕਾ ਬਿਲਕੁਲ ਘਬਰਾ ਗਈ। ਸਟੇਜ ਦੇ ਬਾਹਰ ਮੌਜੂਦ ਸਕਿਓਰਿਟੀ ਵਾਲੇ ਜਲਦੀ ਹੀ ਸਟੇਜ ‘ਤੇ ਪਹੁੰਚ ਗਏ ਅਤੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਬਾਹਰ ਲੈ ਗਏ।
ਜ਼ਿਕਰਯੋਗ ਹੈ ਕਿ ਸਟੇਜ ‘ਤੇ ਚੜ੍ਹ ਕੇ ਮਾਈਕ ਖੋਹਣ ਵਾਲਾ ਸਿਖ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਗੁਰੀ ਜੇਲਾਂ ‘ਚ ਸਜ਼ਾ ਕੱਟ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਸਮਰਥਕ ਸੀ। ਉਹ ਸਟੇਜ ‘ਤੇ ਚੜ੍ਹ ਕੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ ਅਤੇ ਸਰਕਾਰ ਦੇ ਕੰਨਾਂ ਤੱਕ ਗੁਰਬਖਸ਼ ਸਿੰਘ ਦੀ ਆਵਾਜ਼ ਪਹੁੰਚਾਉਣਾ ਚਾਹੁੰਦਾ ਸੀ। ਸਿਖ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਗੁਰੀ ਨੇ ਮਾਈਕ ਖੋਹ ਕੇ ਕਿਹਾ ਕਿ ”ਇਕ ਬੰਦਾ ਮੌਤ ਦੇ ਕੰਢੇ ਤੇ ਖੜਾ ਹੈ ਤੁਹਾਨੂ ਕਬੱਡੀ ਮੈਚਾਂ ਦੀ ਪਈ ਹੈ ..ਇਸ ਦੇ ਦੋ ਪਰਿਵਾਰਕ ਮੈਬਰ ਪਹਿਲਾਂ ਵੀ ਸੰਘਰਸ਼ ਦੌਰਾਨ ਸਹੀਦ ਹੋ ਚੁਕੇ ਹਨ ..ਸੋ ਮੇਰੀ ਪੰਥ ਦਰਦੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਵੀਰ ਦੀ ਆਵਾਜ਼ ਸੁਣ ਕੇ ਕੋਈ ਕਾਰਵਾਈ ਕੀਤੀ ਜਾਏ।
ਸਿਖ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਗੁਰੀ ਵਾਸੀ ਕਿਲਾ ਹਾਂਸ .ਜਿਸ ਦਾ ਭਾਈ ਗੁਰਬਖਸ ਸਿੰਘ ਦੀ ਹਾਲਤ ਨੇ ਅੰਦਰ ਹਲੂਣਿਆ .ਜੋ ਕਿ ਅਜ ਲੁਧਿਆਣੇ ਵਿਚ ਚੱਲ ਰਹੇ ਕੱਬਡੀ ਕੱਪ ਦੇ ਦੋਰਾਨ ਰੋਸ ਪ੍ਰਗਟ ਕਰਨ ਵਾਸਤੇ ਸਟੇਜ ਤੇ ਚੜ ਗਿਆ …ਸਿਰਫ ਸਰਕਾਰ ਦੇ ਕੰਨਾ ਤਕ ਇਹ ਗੱਲ ਪਹੁਚਾਨ ਵਾਸਤੇ ..ਕਿ ਇਕ ਬੰਦਾ ਮੌਤ ਦੇ ਕੰਢੇ ਤੇ ਖੜਾ ਹੈ ਤੁਹਾਨੂ ਕਬੱਡੀ ਮੈਚਾਂ ਦੀ ਪਈ ਹੈ ..ਇਸ ਦੇ ਦੋ ਪਰਿਵਾਰਕ ਮੈਬਰ ਪਹਿਲਾਂ ਵੀ ਸੰਘਰਸ਼ ਦੋਰਾਨ ਸਹੀਦ ਹੋ ਚੁਕੇ ਹਨ ..ਸੋ ਮੇਰੀ ਪੰਥ ਦਰਦੀ ਜਥੇਬੰਦੀਆਂ ਨੂ ਬੇਨਤੀ ਹੈ ਕਿ ਜਲਦੀ ਤੋ ਜਲਦੀ ਇਸ ਵੀਰ ਦੇ ਪਿਛੇ ਜਾਕੇ ਇਸ ਦੇ ਕੇਸ ਦੀ ਪੈਰਵੀ ਕੀਤੀ ਜਾਵੇ ਇਸ ਤੋ ਪਹਿਲਾਂ ਕਿ ਇਸ ਨੌਜਵਾਨ ਤੇ ਝੂਠੇ ਕੇਸ ਪਾਕੇ ਜੇਲ ਵਿਚ ਸੁੱਟ ਦੇਣ …ਇਹ ਨਾ ਹੋਵੇ ਅਸੀਂ ਹੋਰਾਂ ਸਿੰਘਾਂ ਨੂ ਰਿਆਹ ਕਰਵਾਉਂਦੇ ਕਰਵਾਉਂਦੇ ਇਸ ਨੌਜਵਾਨ ਦਾ ਵੀ ਨੁਕਸਾਨ ਕਰਵਾ ਬੈਠੀਏ