ਇੰਦੌਰ- ਇਕ ਪਾਸੇ ਜਿਥੇ ਜੋਧਪੁਰ ਪੁਲਸ ਆਸਾਰਾਮ ਤੋਂ ਪੁੱਛਗਿੱਛ ਲਈ ਉਨ੍ਹਾਂ ਦੇ ਇੰਦੌਰ ਆਸ਼ਰਮ ਪਹੁੰਚ ਚੁੱਕੀ ਹੈ ਤਾਂ ਉਥੇ ਆਸਾਰਾਮ ਦੇ ਇਸ ਆਸ਼ਰਮ ‘ਚ ਉਨ੍ਹਾਂ ਦੇ ਭਗਤਾਂ ਦੀ ਭੀੜ ਲੱਗੀ ਹੋਈ ਹੈ ਅਤੇ ਭਗਤਾਂ ਨੇ ਸੜਕਾਂ ਕੰਢੇ ਬੈਠਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਕਿ ਪੁਲਸ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਓਧਰ ਆਸਾਰਾਮ ਆਪਣੇ ਭਗਤਾਂ ਨੂੰ ਸਮਝਾਉਣ ‘ਚ ਜੁੱਟ ਗਏ ਹਨ। ਆਸਾਰਾਮ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਹ ਸੰਜਮ ਵਰਤਣ। ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲਿਜਾਇਆ ਨਹੀਂ ਜਾ ਸਕਦਾ। ਪੁਲਸ ਨੇ ਵੀ ਆਪਣੀ ਹਲਚਲ ਨੂੰ ਵਧਾਉਂਦੇ ਹੋਏ ਆਸਾਰਾਮ ਸਮਰਥਕਾਂ ਨੂੰ ਧਿਆਨ ‘ਚ ਰੱਖਦੇ ਹੋਏ ਵੱਡੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋਧਪੁਰ ਪੁਲਸ ਨੇ ਆਸਾਰਾਮ ਨੂੰ ਆਸ਼ਰਮ ‘ਚੋਂ ਗ੍ਰਿਫਤਾਰ ਕਰ ਲਿਆ ਹੈ।