ਨਵੀਂ ਦਿੱਲੀ- ਸੋਮਵਾਰ ਨੂੰ ਆਸਾ ਰਾਮ ਦੀ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਜਿੱਥੇ ਕੋਰਟ ਨੇ ਸੁਣਵਾਈ ਕਰਦੇ ਹੋਏ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਹੈ। ਯੌਨ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਆਸਾ ਰਾਮ ਤੋਂ ਜੋਧਪੁਰ ਪੁਲਸ ਦੂਜੇ ਦਿਨ ਵੀ ਪੁੱਛ-ਗਿੱਛ ਕਰ ਰਹੀ ਹੈ। ਸਵੇਰੇ 11 ਵਜੇ ਪੁਲਸ ਆਸਾ ਰਾਮ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਆਸਾ ਰਾਮ ਸਵਾਲਾਂ ਦੇ ਜਵਾਬ ਦੇ ਰਹੇ ਹਨ। ਪੁਲਸ ਅਨੁਸਾਰ ਆਸਾ ਰਾਮ ਦਾ ਬਿਆਨ ਕਿੰਨਾ ਸਹੀ ਹੈ ਜਾਂ ਗਲਤ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਜੋਧਪੁਰ ਪੁਲਸ ਅਨੁਸਾਰ ਮੈਡੀਕਲ ਜਾਂਚ ‘ਚ ਆਸਾ ਰਾਮ ਨੂੰ ਪੂਰੀ ਤਰ੍ਹਾਂ ਫਿਟ ਪਾਇਆ ਗਿਆ ਹੈ। ਦਿਮਾਗੀ ਅਤੇ ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਅਸਵਸਥ ਹੋਣ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਹੈ। ਸੋਮਵਾਰ ਨੂੰ ਆਸਾ ਰਾਮ ਦੀ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਸ਼ਾਮ 5 ਵਜੇ ਦੇ ਕਰੀਬ ਉਸ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਸਾ ਰਾਮ ਦੇ ਸੇਵਾਦਾਰ ਸ਼ਿਵਾ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।
ਸੂਤਰਾਂ ਅਨੁਸਾਰ ਆਸਾ ਰਾਮ ਅਤੇ ਸ਼ਿਵਾ ਦਾ ਆਮ੍ਹਣਾ-ਸਾਹਣਾ ਕਰਵਾਇਆ ਗਿਆ। ਦੋਹਾਂ ਨੂੰ ਆਮ੍ਹਣੇ ਸਾਹਮਣੇ ਬਿਠਾ ਕੇ ਪੁੱਛ-ਗਿੱਛ ਕੀਤੀ ਗਈ। ਦੂਜੇ ਪਾਸੇ ਪੀੜਤ ਲੜਕੀ ਨੂੰ ਭੂਤ-ਪ੍ਰੇਤ ਦਾ ਬਹਾਨਾ ਬਣਾ ਕੇ ਆਸ਼ਰਮ ‘ਚ ਭੇਜਣ ਵਾਲੀ ਮਹਿਲਾ ਵਾਰਡਨ ਸ਼ਿਲਪੀ ਦਾ 29 ਅਗਸਤ ਤੋਂ ਬਾਅਦ ਕੋਈ ਪਤਾ ਨਹੀਂ ਹੈ।