ਗੋਲਡ ਕੋਸਟ- ਆਸਟ੍ਰੇਲੀਆ ‘ਚ ਭਾਰਤੀ ਮੂਲ ਦੇ ਇਕ ਉਦਯੋਗਪਤੀ ਦੀ ਉਸ ਦੇ ਘਰ ‘ਚ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਇਸ ਮਾਮਲੇ ਨੂੰ ਉਦਯੋਗਪਤੀ ‘ਤੇ ਮਾਰਚ ‘ਚ ਹੋਏ ਹਮਲੇ ਨਾਲ ਜੋੜ ਕੇ ਦੇਖ ਰਹੀ ਹੈ। ਸ਼ਿਆਮ ਧੋਦੀ (37) ਦੀ ਪੰਜ ਜੁਲਾਈ ਨੂੰ ਗੋਲਡ ਕੋਸਟ ਦੇ ਗਿਲਸਟਨ ਸਥਿਤ ਉਨ੍ਹਾਂ ਦੇ ਘਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਉਨ੍ਹਾਂ ਦੀ ਸਾਥੀ ਜਦੋਂ ਕੰਮ ਲਈ ਘਰ ਪਰਤੀ ਤਾਂ ਉਨ੍ਹਾਂ ਨੂੰ ਬਿਸਤਰ ‘ਤੇ ਧੋਦੀ ਦੀ ਲਾਸ਼ ਮਿਲੀ। ਇਸ ਤੋਂ ਪਹਿਲਾਂ ਧੋਦੀ ਦੇ ਮੋਲੇਂਦਿਨਾਰ ਸਥਿਤ ਪੁਰਾਣੇ ਘਰ ‘ਚ 26 ਮਾਰਚ ਨੂੰ ਕਿਸੇ ਅਣਪਛਾਤੇ ਵਿਅਕਤੀ ਉਨ੍ਹਾਂ ‘ਤੇ ਹਮਲਾ ਕੀਤਾ ਸੀ।
ਪੁਲਸ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਘਟਨਾਵਾਂ ਜੁੜੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਪੁਲਸ ਨੇ ਇਕ ਤਸਵੀਰ ਜਾਰੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਮਾਰਚ ‘ਚ ਧੋਦੀ ‘ਤੇ ਹਮਲਾ ਕੀਤਾ ਸੀ। ਇਸ ਦੇ ਇਲਾਵਾ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਰਚ ‘ਚ ਹੋਏ ਹਮਲੇ ਤੋਂ ਬਾਅਦ ਜੇ ਕਿਸੇ ਨੂੰ ਕਿੱਲ੍ਹ ਕੱਢਣ ਵਾਲੀ ਲੋਹੇ ਦੀ ਲੰਮੀ ਛੜ ਮਿਲੀ ਹੋਵੇ ਤਾਂ ਉਹ ਇਸ ਸਬੰਧੀ ਸੂਚਨਾ ਦੇਣ।
ਖਬਰਾਂ ਅਨੁਸਾਰ ਭਾਰਤ ‘ਚ ਜੰਮੇ ਧੋਦੀ ਨੂੰ ਦੋ ਸਾਲ ਪਹਿਲਾਂ ਦਿਵਾਲੀਆ ਐਲਾਨ ਦਿੱਤਾ ਸੀ ਅਤੇ ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟੀਗੇਸ਼ਨ ਕਮਿਸ਼ਨ ਕਥਿਤ ਤੌਰ ‘ਤੇ ਉਸ ਦੀ ਨਵੀਂ ਕੰਪਨੀ ਰੋਡਸਾਈਡ ਗਰੁੱਪ ਇੰਟਰਨੈਸ਼ਨਲ ਦਾ ਨਾਂ ਬਾਜ਼ਾਰ ਸੂਚੀ ਦੀ ਤਿਆਰੀ ਕਰ ਰਹੀ ਸੀ।
READ NEWS IN ENGLISH – https://singhstation.net/2013/08/man-found-shot-dead-in-gold-coast-bed-named-as-property-investor-shyam-dhody/