ਆਨੰਦਪੁਰ ਸਾਹਿਬ,12 ਮਾਰਚ : ਖਾਲਸਾ ਪੰਥ ਦੇ ਜਨਮ ਅਸਥਾਨ ‘ਤੇ ਖਾਲਸਾਈ ਜਾਹੋ ਜਲ਼ਾਲ਼ ਦੇ ਨਾਲ ਮਨਾਏ ਜਾਣ ਵਾਲੇ ਹੋਲੇ ਮਹੱਲੇ ਦੀ ਸ਼ੁਰੂਆਤ ਅੱਜ ਕਿਲ੍ਹਾ ਅਨੰਦਗੜ੍ਹ ਸਾਹਿਬ ਵਿੱਚ ਪੁਰਾਤਨ ਰਵਾਇਤ ਮੁਤਾਬਕ ‘ਪੰਜ ਇਤਿਹਾਸਕ’ ਨਗਾਰੇ ਰਣਜੀਤ ਨਗਾਰਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਗਾਰਾ, ਕਿਲ੍ਹਾ ਅਨੰਦਗੜ੍ਹ ਸਾਹਿਬ ਨਗਾਰਾ, ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਲੰਗਰ ਹਾਲ ਵਾਲਾ ਨਗਾਰਾ ਅਤੇ ਗੁਰਦੁਆਰਾ ਸ਼ਹੀਦੀ ਬਾਗ਼ ਵਾਲਾ ਨਗਾਰਾ ਵਜਾ ਕੇ ਕੀਤੀ ਗਈ।
ਇਸ ਧਾਰਮਿਕ ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਈ ਰੂਪ ਸਿੰਘ ਅਤੇ ਭਾਈ ਸਤਿਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਡਾ. ਦਿਲਜੀਤ ਸਿੰਘ ਭਿੰਡਰ, ਸੰਤ ਬਾਬਾ ਲਾਭ ਸਿੰਘ, ਬਾਬਾ ਜਰਨੈਲ ਸਿੰਘ, ਬੀਬੀ ਗੁਰਚਰਨ ਕੌਰ, ਬੀਬੀ ਸੁਰਿੰਦਰ ਪਾਲ ਕੌਰ ਆਦਿ ਹਾਜ਼ਰ ਸਨ।