ਹਨੀ ਸਿੰਘ ਦਾ ਸ਼ੋਅ ਨਹੀਂ ਹੋਣ ਦਿਆਂਗੇ: ਕੈਨੇਡਾ ਪੰਜਾਬੀ ਭਾਈਚਾਰਾ

Must Read

honeysingh-llਟੋਰਾਂਟੋ—ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਨੇ ਗਾਇਕ ਹਨੀ ਸਿੰਘ ਦੇ ਕੈਨੇਡਾ ‘ਚ ਹੋਣ ਵਾਲੇ ਪ੍ਰੋਗਰਾਮ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ‘ਚ ਹਨੀ ਸਿੰਘ ਨੂੰ ਸ਼ੋਅ ਨਹੀਂ ਕਰਨ ਦੇਣਗੇ। ਪੰਜਾਬੀ ਭਾਈਚਾਰੇ ਦੇ ਕਰੀਬ 1,100 ਲੋਕਾਂ ਨੇ ਇਸ ਸਾਲ ਸ਼ਨੀਵਾਰ ਨੂੰ ‘ਪੰਜਾਬੀ ਵਿਰਸਾ ਦਿਵਸ’ ‘ਤੇ  ਵਾਗਨ ਵੰਡਰਲੈਂਡ ਥੀਮ ਪਾਰਕ ‘ਚ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਰੋਕਣ ਲਈ ਪਟੀਸ਼ਨ ‘ਤੇ ਹਸਤਾਖਰ ਕੀਤੇ ਹਨ।

ਗੁਰੂ ਨਾਨਕ ਮਿਸ਼ਨ ਕੈਨੇਡਾ ਦੇ ਸਹਿ-ਸੰਸਥਾਪਕ ਗੁਰੂਮੁੱਖ ਸਿੰਘ ਨੇ ਪ੍ਰੋਗਰਾਮ ਦੇ ਆਯੋਜਕ ਕੰਪਨੀ ‘ਟੋਰਾਂਟੋ ਸਟਾਰ’ ਨੂੰ ਕਿਹਾ ਹੈ ਕਿ ਕੈਨੇਡਾ ਵਰਗੇ ਸ਼ਾਂਤੀ ਪਸੰਦ ਦੇਸ਼ ‘ਚ ਹਨੀ ਸਿੰਘ ਵਰਗੇ ਗਾਇਕ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਹਨੀ ਸਿੰਘ ਦਾ ਸ਼ੋਅ ਲਵਾ ਕੇ ਉਹ ਕੈਨੇਡਾ ਦੀ ਸ਼ਾਂਤੀ ਨੂੰ ਭੰਗ ਨਹੀਂ ਕਰਨਾ ਚਾਹੁੰਦੇ।

ਦੂਜੇ ਪਾਸੇ ਵੰਡਰਲੈਂਡ ਥੀਮ ਪਾਰਕ ਅਤੇ ਪ੍ਰੋਗਰਾਮ ਦੇ ਆਯੋਜਕਾਂ ਨੇ ਹਨੀ ਸਿੰਘ ਦੇ ਗੀਤਾਂ ਨੂੰ ਭੜਕਾਊ ਮੰਨਣ ਅਤੇ ਉਸ ਦਾ ਪ੍ਰੋਗਰਾਮ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੰਨਾ ਹੀ ਨਹੀਂ ਹਨੀ ਸਿੰਘ ਦੇ ਸ਼ੋਅ ਦੇ ਲਈ 8,000 ਟਿਕਟਾਂ ਦੀ ਵਿਕਰੀ ਪਹਿਲਾਂ ਹੀ ਹੋ ਚੁੱਕੀ ਹੈ। ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰਾਮਪਟਨ ਦੇ ਪ੍ਰਧਾਨ ਪ੍ਰੀਤਪਾਲ ਨੂੰ ਡਰ ਹੈ ਕਿ ਹਨੀ ਸਿੰਘ ਦੇ ਸ਼ੋਅ ਨੂੰ ਲੈ ਕੇ ਕੈਨੇਡਾ ‘ਚ ਦੋ ਧੜਿਆਂ ਵਿਚਕਾਰ ਝੜਪ ਵੀ ਹੋ ਸਕਦੀ ਹੈ।

Read News in English at https://singhstation.net/2013/08/petition-seeks-cancellation-of-punjabi-rapper-honey-singhs-wonderland-show/

- Advertisement -
- Advertisement -

Latest News

Ranjit Singh Dhadrianwale Granted Apology by Sri Akal Takht Sahib

Amritsar Sahib – Prominent Sikh preacher Bhai Ranjit Singh Dhadrianwale appeared before Sri Akal Takht Sahib and formally sought forgiveness...

More Articles Like This

- Advertisement -