ਕਰਤਾਰਪੁਰ 1 ਫ਼ਰਵਰੀ : ਸਥਾਨਕ ਸੇਂਟ ਫ਼ਰਾਂਸਿਸ ਕਾਨਵੈਂਟ ਸਕੂਲ ਵਿਚ ਹੋ ਰਹੀ ਵਿਦਾਇਗੀ ਪਾਰਟੀ ਵਿਚੋਂ ਕੁੱਝ ਸਿੱਖ ਵਿਦਿਆਰਥੀਆਂ ਨੂੰ ਇਸ ਲਈ ਕੱਢ ਦਿਤਾ ਗਿਆ ਕਿਉਂਕਿ ਉਨ੍ਹਾਂ ਨੂੰ ਪੱਗਾਂ ਬੰਨ੍ਹੀਆਂ ਹੋਈਆਂ ਸਨ। 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਵਿਚ ਸ਼ਾਮਲ ਹੋਣ ਆਏ ਸਿੱਖ ਵਿਦਿਆਰਥੀਆ ਨੂੰ ਸਕੂਲ ਸਟਾਫ਼ ਤੇ ਪ੍ਰਿੰਸੀਪਲਨੇ ਕਿਹਾ ਕਿ ਉਹ ਦਸਤਾਰ ਉਤਾਰ ਕੇ ਅਤੇ ਪਟਕਾ ਬੰਨ੍ਹ ਕੇ ਆਉਣ, ਤਾਂ ਹੀ ਪਾਰਟੀ ਵਿਚ ਸ਼ਾਮਲ ਕੀਤਾ ਜਾਵੇਗਾ। ਜਦ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਨੇ ਸਕੂਲ਼ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਡੇ ਡਰੈਸ ਕੋਡ ਦੇ ਵਿਰੁਧ ਹੈ।
ਜਥੇਬੰਦੀਆਂ ਦੇ ਦਬਾਅ ਪਾਉਣ ‘ਤੇ ਹੀ ਵਿਦਿਆਰਥੀਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਪ੍ਰਿੰਸੀਪਲ ਨੇ ਬਾਅਦ ਵਿਚ ਭਰੋਸਾ ਦਿਵਾਇਆ ਕਿ ਇਹ ਮੁੱਦਾ ਉਹ ਸਕੂਲ ਮੈਨਜਮੈਂਟ ਕੋਲ ਚੁਕਣਗੇ ਤਾਕਿ ਵਿਦਿਆਰਥੀਆਂ ਨੂੰ ਭਵਿਖ ਵਿਚ ਇਹੋ ਜਿਹੀ ਮੰਦਭਾਗੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।