ਜਰਮਨ 18 ਜਨਵਰੀ – ਪਿਛਲੇ ਲੰਮੇਂ ਸਮੇਂ ਤੋਂ ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਅੰਦਰ ਚੱਲ ਰਹੀਆਂ ਧੱਕੇਸ਼ਾਹੀ ਨਾਲ ਕਬਜੇ ਦੀਆਂ ਚਾਲਾਂ ਨੇ ਇਕ ਹੋਰ ਜਨਮ ਲਿਆ ਹੈ। ਸੰਗਤਾਂ ਦੀ ਅਤੇ ਜਰਮਨ ਭਰ ਸਮੇਤ ਯੋਰਪ ਦੀਆਂ ਨਜਰਾਂ ਵਿੱਚ ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਕਲੋਨ ਸਿੱਖੀ ਦੀ ਰਾਜਧਾਨੀ ਵਜੋਂ ਮੰਨਿਆਂ ਜਾਂਦਾ ਸੀ ਪਰ ਜਦੋਂ ਜਦੋਂ ਵੀ ਇਥੇ ਪ੍ਰਬੰਧਕ ਆਏ ਉਹਨਾਂ ਨੇ ਗੁਰੂ ਘਰ ਤੇ ਕਬਜਾ ਕਰਨ ਲਈ ਜਦੋਂ ਜਦੋਂ ਵੀ ਆਪਣੀਆਂ ਚਾਲਾਂ ਚਲੀਆਂ ਤਾਂ ਨੁਕਸਾਨ ਸੰਗਤਾਂ ਅਤੇ ਗੁਰੂ ਘਰ ਦਾ ਹੀ ਹੋਇਆ ਹੈ। ਜਿਸ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਹੈ ਉਸ ਸਮੇਂ ਤੋਂ ਇਹੋ ਬਿਲਡਿੰਗ ਹੀ ਹੈ ਜਿਸ ਤੇ ਕਿਸੇ ਪ੍ਰਕਾਰ ਦੀ ਤੱਰਕੀ ਨਹੀ ਹੋਈ। ਕਿਉ ਕਿ ਜਿਹੜੇ ਵੀ ਪ੍ਰਬੰਧਕ ਆਏ ਉਹਨਾਂ ਨੇ ਜਾਂ ਤਾਂ ਇਜੰਟੀਆਂ ਕਰਕੇ ਗੁਰੂ ਘਰ ਦੇ ਨਾਮ ਲੱਖਾਂ ਯੂਰੋ ਦੇ ਅਦਾਲਤੀ ਜਰਮਾਨੇ ਪੁਆਏ। ਲੜਾਈਆਂ ਦਾ ਖਰਚਾ ਵੀ ਗੁਰੂ ਘਰ ਦੀ ਗੋਲਕ ਵਿੱਚੋਂ ਜਾਂਦਾ ਰਿਹਾ ਅਤੇ ਅਜ ਵੀ ਜਾ ਰਿਹਾ ਹੈ। ਅਤੇ ਹੁਣ ਵੀ ਉਹੋ ਕੰਮ ਹੋ ਰਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੇ ਗੋਲਕ ਦੇ ਪੈਸੇ ਦਾ ਬਹੁਤ ਹੀ ਵੱਡੇ ਪੱਧਰ ਤੇ ਨੁਕਸਾਨ ਕੀਤੇ ਹਨ। ਜਿਸ ਦੇ ਅਦਾਲਤ ਵਿੱਚ ਕੇਸ ਚਲ ਰਹੇ ਹਨ। ਬੈਂਕ ਤੋਂ ਪੈਸੇ ਕਢਵਾਉਣ ਤੋਂ ਲੈਕੇ ਗੋਲਕ ਤੋੜਨ ਤਕ ਦੇ ਕੇਸ ਚਲ ਰਹੇ ਹਨ। ਘਪਲਿਆਂ ਦਾ ਵੀ ਜਿਕਰ ਆਉਂਦਾ ਹੈ ਅਤੇ ਉਸ ਸਮੇਂ ਜਿਕਰ ਹੁੰਦਾ ਹੈ ਜਦੋਂ ਇਕ ਬੰਦੇ ਨੂੰ ਬਾਰ ਬਾਰ ਸੰਗਤਾਂ ਨੇ ਫਿਰ ਅਦਾਲਤ ਨੇ ਫਿਰ ਅਦਾਲਤ ਤੋਂ ਆਏ ਸਰਕਾਰੀ ਵਕੀਲ ਨੇ ਇਹ ਕਿਹਾ ਹੋਵੇ ਕਿ ਤੁਸੀ ਹੁਣ ਕੋਈ ਪ੍ਰਬੰਧਕ ਨਹੀ ਹੋ। ਫਿਰ ਵੀ ਬੰਦਾ ਪ੍ਰਬੰਧਕ ਢਾਚੇ ਨੂੰ ਇਸ ਤਰੀਕੇ ਨਾਲ ਚੰਬੜ ਜਾਵੇਂ ਜਿਵੇਂ 99 ਸਾਲਾਂ ਦੀ ਚੜੇਲ ਕਿਸੇ ਸਰੀਫ ਬੰਦੇ ਨੂੰ ਚਮੜੀ ਹੋਵੇ। ਆਉ ਹੁਣ ਸੰਗਤਾਂ ਨੂੰ ਪਿਛਲੇ ਹਫਤੇ ਵਾਪਰੀ ਘਟਨਾਂ ਦੀ ਕਰੀਏ
ਪਿਛਲੇ ਹਫਤੇ ਐਤਵਾਰ ਨੂੰ ਸਾਬਕਾ ਪ੍ਰਧਾਨ ਕਹਿ ਰਿਹਾ ਸੀ ਕਿ ਗੁਰਦੁਆਰੇ ਦੀ ਗੋਲਕ ਖੋਲਣੀ ਹੈ। ਇਸ ਬਾਰੇ ਅਦਾਲਤ ਨੇ ਸਾਫ ਇਨਕਾਰ ਕੀਤਾ ਹੋਇਆ ਹੈ ਕਿ ਕਿਸੇ ਵੀ ਕੰਮ ਨੂੰ ਸਾਬਕਾ ਪ੍ਰਬੰਧਕ ਨਹੀ ਕਰ ਸਕਦਾ ਇਥੋ ਤਕ ਕਿ ਇਕ ਵੀ ਪੈਸਾ ਨਹੀ ਲੈ ਸਕਦਾ। ਪਰ ਸਾਬਕਾ ਪ੍ਰਧਾਨ ਇਹ ਕਿਹਾ ਕਿ ਐਤਵਾਰ ਸ਼ਾਮ ਨੂੰ ਗੁਰਦੁਆਰੇ ਦੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਦ ਗੋਲਕ ਨੂੰ ਖੋਲਿਆ ਜਾਵੇਗਾ। ਐਤਵਾਰ ਸਰਕਾਰੀ ਵਕੀਲ ਗੁਰਦੁਆਰਾ ਸਾਹਿਬ ਵਿੱਖੇ ਦੁਪਹਿਰ ਦੋ ਵੱਜੇ ਆ ਗਿਆ। ਜਿਸਨੂੰ ਦੇਖਕੇ ਉਹਨਾਂ ਪ੍ਰਬੰਧਕ ਦੀਆਂ ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ ਜਿੰਨਾਂ ਨੇ ਪਿਛਲੇ ਲੰਮੇਂ ਸਮੇਂ ਤੋਂ ਗੋਲਕ ਨਹੀ ਸੀ ਖੋਲੀ ਜਿਸ ਵਿੱਚ ਤਕਰੀਬਨ ਇਸ ਵਕਤ ਅੰਦਾਜੇ ਨਾਲ ਕੋਈ ਵੀਹ ਹਜਾਰ ਯੂਰੋ ਤੋਂ ਵਧ ਹੋ ਸਕਦੇ ਹਨ। ਇਹ ਗੋਲਕ ਉਪਰ ਤਕ ਭਰੀ ਹੋਈ ਹੈ। ਸਰਕਾਰੀ ਵਕੀਲ ਨੇ ਸਾਬਕਾ ਪ੍ਰਧਾਨ ਨੂੰ ਕਿਹਾ ਕਿ ਗੋਲਕ ਦੀਆਂ ਚਾਬੀਆਂ ਦਿਤੀਆਂ ਜਾਣ ਤਾਂ ਜੋ ਗੋਲਕ ਖੋਲੀ ਜਾਵੇ। ਇਹ ਸੁਣਕੇ ਸਾਬਕਾ ਪ੍ਰਧਾਨ ਸਾਹਿਬ ਜੀ ਨੇ ਕਿਹਾ ਕਿ ਚਾਬੀ ਘਰ ਹੈ। ਇਹ ਸੁਣਕੇ ਵਕੀਲ ਨੇ ਕਿਹਾ ਕਿ ਜਾਉ ਲੈਕੇ ਆਉ ਤਾ ਸਾਬਕਾ ਪ੍ਰਬੰਧਕ ਜੀ ਬਾਹਰ ਚਲੇ ਗਏ ਤੇ ਅਧਾ ਘੰਟਾ ਬਾਹਰ ਫਿਰ ਤੁਰਕੇ ਅੰਦਰ ਗਏ ਤਾਂ ਕਹਿੰਦੇ ਕਿ ਸਾਡਾ ਦੂਸਰਾ ਸਾਥੀ ਜਿਸ ਕੋਲ ਚਾਬੀ ਹੈ ਉਹ ਕਹਿੰਦਾ ਮੇਰੇ ਕੋਲ ਹੈ ਮੈਂ ਲੈਕੇ ਆਉਣਾ ਤਾਂ ਸਰਕਾਰੀ ਵਕੀਲ ਨੇ ਕਿਹਾ ਕਿ ਮੈਨੂੰ ਚਾਬੀ ਚਾਹੀਦੀ ਹੈ ਜਿਹੜਾ ਮਰਜੀ ਲੈਕੇ ਆਵੇ।
ਫਿਰ ਦੂਸਰਾ ਸਾਬਕਾ ਪ੍ਰਬੰਧਕ ਬਾਹਰ ਗਿਆ ਤੇ ਇਕ ਘੰਟੇ ਬਾਦ ਆਕੇ ਕਹਿੰਦਾ ਕਿ ਮੈਂ ਕੰਮ ਤੇ ਜਾਣਾ ਹੈ ਇਸ ਕਰਕੇ ਜੇਕਰ ਮੈਂ ਘਰ ਚਾਬੀ ਲੈਣ ਗਿਆ ਤਾਂ ਫਿਰ ਵਾਪਿਸ ਆਉਣ ਦਾ ਸਮਾ ਨਹੀ ਹੈ। ਇਹ ਸੁਣਕੇ ਵਕੀਲ ਨੇ ਕਿਹਾ ਕਿ ਕੋਈ ਗੱਲ ਨਹੀ ਇਥੋ ਇਕ ਬੰਦਾ ਤੇਰੇ ਨਾਲ ਘਰ ਚਲਾ ਜਾਂਦਾ ਉਸਨੂੰ ਚਾਬੀ ਦੇਕੇ ਇਥੇ ਭੇਜ ਦਿਉ ਤੇ ਤੂੰ ਕੰਮ ਤੇ ਚਲਾ ਜਾਈ ਕਰ ਕਰਾਕੇ ਉਸਨੇ ਚਾਬੀ ਜਿਹੜੀ ਉਸ ਕੋਲ ਸੀ ਉਹ ਵਕੀਲ ਨੂੰ ਦੇ ਦਿਤੀ ਤਾਂ ਉਸ ਨੇ ਕਿਹਾ ਕਿ ਦੂਸਰੀ ਚਾਬੀ ਵੀ ਲੈਕੇ ਆਉ। ਫਿਰ ਸਾਬਕਾ ਪ੍ਰਧਾਨ ਸਾਹਿਬ ਘਰ ਗਏ ਤੇ ਉਥੋ ਚਾਬੀ ਲੈਕੇ ਆ ਗਏ। ਇਹ ਚਾਬੀ ਜਦੋਂ ਸਰਕਾਰੀ ਵਕੀਲ ਨੇ ਗੋਲਕ ਨੂੰ ਲਾਈ ਤਾਂ ਉਹ ਨਹੀ ਲਗੀ ਜਿਹੜੀ ਗਲਤ ਸੀ। ਸਾਬਕਾ ਪ੍ਰਧਾਨ ਕਹਿੰਦਾ ਗਲਤੀ ਨਾਲ ਹੋਰ ਚਾਬੀ ਆ ਗਈ। ਹੁਣ ਸੰਗਤਾਂ ਇਥੋ ਹੀ ਹਿਸਾਬ ਲਾਉਣ ਕਿ ਗੋਲਕ ਦੀ ਚਾਬੀ ਲਿਆਉਣ ਲਈ ਡਰਾਮੇਬਾਜੀ ਕਿਉ ਕੀਤੀ ਜਾ ਰਹੀ ਸੀ। ਸਾਰੇ ਸਿਆਣੇ ਹਨ। ਇਹ ਸਭ ਦੇਖਕੇ ਵਕੀਲ ਨੂੰ ਤਲਖੀ ਹੋਈ ਕਿ ਇਹ ਕੀ ਕਰ ਰਹੇ ਹਨ। ਉਸ ਵਕੀਲ ਨੇ ਕਿਹਾ ਕਿ ਮੈਂ ਹੁਣ ਜਾ ਰਿਹਾ ਹਾਂ ਜਾਕੇ ਦੂਸਰੀ ਚਾਬੀ ਲੈਕੇ ਆਉ ਤਾਂ ਚਾਬੀ ਨਹੀ ਆਈ ਪਰ ਅਖੀਰ ਨੂੰ ਸਰਕਾਰੀ ਵਕੀਲ ਨੇ ਛੇ ਸਤ ਘੰਟੇ ਉਥੇ ਰਹਿਕੇ ਡਰਾਮੇਂਬਾਜੀ ਦੇਖਦਾ ਰਿਹਾ ਅਤੇ ਜਾਂਦੇ ਹੋਏ ਗੋਲਕ ਨੂੰ ਸਰਕਾਰੀ ਸੀਲ ਲਾ ਦਿਤੀ ਤੇ ਸਾਰਾ ਕੁਝ ਹੋਇਆ ਲਿਖਕੇ ਆਪਣੇ ਨਾਲ ਲੈ ਗਿਆ ਜਿਸ ਤੇ ਇਹਨਾਂ ਸਾਬਕਾ ਪ੍ਰਬੰਧਕਾਂ ਦੇ ਦਸਤਖਤ ਵੀ ਕਰਵਾ ਲਏ। ਜਾਂਦੇ ਜਾਂਦੇ ਵਕੀਲ ਫਿਰ ਕਹਿ ਗਿਆ ਕਿ ਤੁਸੀ ਕਿਸੇ ਪ੍ਰਕਾਰ ਦੇ ਪ੍ਰਬੰਧਕ ਨਹੀ ਹੋ ਇਸ ਲਈ ਜਿਹੜੀ ਚਾਬੀ ਇਕ ਪਾਸੇ ਲਗੀ ਹੈ ਉਸ ਪਾਸੇ ਸੀਲ ਲਾ ਦਿਤੀ ਅਤੇ ਦੂਸਰੇ ਪਾਸੇ ਵਾਲੇ ਤਾਲੇ ਬਾਰੇ ਕਿਹਾ ਕਿ ਜਦੋਂ ਚਾਬੀ ਮਿਲ ਜਾਵੇ ਇਸ ਗੋਲਕ ਨੂੰ ਲਾਕੇ ਦੇਖ ਲੈਣਾਂ ਜੇਕਰ ਲਗ ਜਾਵੇ ਤਾਂ ਮੈਨੂੰ ਟੈਲੀਫੋਨ ਕਰ ਦੇਣਾ ਮੈਂ ਆਕੇ ਗੋਲਕ ਖੋਲ ਦੇਵਾਗਾ। ਨਾਲ ਹੀ ਇਹ ਵੀ ਕਹਿ ਦਿਤਾ ਕਿ ਇਸ ਗੋਲਕ ਨੂੰ ਬਿਲਕੁਲ ਨਾ ਖੋਲਿਆ ਜਾਵੇ ਜੇਕਰ ਖੋਲਿਆ ਤਾਂ ਸਖਤ ਕਾਰਵਾਈ ਹੋਵੇਗੀ।
ਅਜ ਇਸ ਗੱਲ ਨੂੰ ਇਕ ਹਫਤਾ ਹੋ ਗਿਆ ਚਾਬੀ ਹੀ ਨਹੀ ਦਿਤੀ ਜਾ ਰਹੀ। ਸੰਗਤਾਂ ਦੀ ਜਾਣਕਾਰੀ ਲਈ ਇਹ ਵੀ ਦਸ ਦਈਏ ਕਿ ਸਰਕਾਰੀ ਵਕੀਲ ਦਾ ਇਕ ਘੰਟੇ ਦੀ ਫੀਸ 80 ਯੂਰੋ ਹੈ ਅਤੇ ਸਿਰਫ ਇਕ ਚਾਬੀ ਨਾ ਦੇਣ ਕਾਰਨ ਉਸ ਵਕੀਲ ਦੇ 8 ਘੰਟੇ ਦੇ ਕਿੰਨੇ ਪੈਸੇ ਬਣਦੇ ਹਨ ਉਹ ਵੀ ਗੁਰੂ ਘਰ ਦੀ ਗੋਲਕ ਵਿੱਚੋਂ ਹੀ ਦੇਣੇ ਹਨ। ਉਸ ਵਕੀਲ ਦਾ ਕਹਿਣਾ ਹੈ ਕਿ ਜੇਕਰ ਇਸੇ ਤਰੀਕੇ ਨਾਲ ਚਲਦੇ ਰਹੇ ਤਾਂ ਹਜਾਰਾਂ ਦਾ ਖਰਚਾ ਹੋ ਸਕਦਾ ਹੈ। ਸੰਗਤਾਂ ਨੂੰ ਇਹ ਸੋਚਣਾ ਹੋਵੇਗਾ ਕਿ ਜੇਕਰ ਅਦਾਲਤੀ ਤਰੀਕੇ ਨਾਲ ਸਾਰਾ ਇੰਤਜਾਮ ਇਕ ਸਰਕਾਰੀ ਵਕੀਲ ਦੇ ਹੱਥ ਹੈ ਉਹ ਇਹ ਕਹਿ ਰਿਹਾ ਹੈ ਕਿ ਜਿੰਨੀ ਜਲਦੀ ਹੋ ਸਕੇ ਨਵੀਂ ਚੋਣ ਕਰਵਾਉਣ ਲਈ ਸਮਾਂ ਬਣਾਉ ਪਰ ਕਾਬਜ ਧਿਰ ਵਲੋਂ ਹਰੇਕ ਕੰਮ ਵਿੱਚ ਦੇਰੀ ਕੀਤੀ ਜਾ ਰਹੀ ਹੈ ਇਹ ਕਿਉ ਸਾਨੂੰ ਨਹੀ ਪਤਾ। ਇਹ ਤਾਂ ਉਹੀ ਲੋਕ ਦਸ ਸਕਦੇ ਹਨ ਜਿਹੜੇ ਸਭ ਕੁਝ ਖਤਮ ਹੋਣ ਤੋਂ ਬਾਦ ਵੀ ਚਾਬੀਆਂ ਨਹੀ ਦੇ ਰਹੇ। ਇਥੇ ਇਕ ਗੱਲ ਬਹੁਤ ਅਹਿਮ ਹੈ ਕਿ ਇਸ ਗੁਰਦੁਆਰੇ ਦੇ ਸਰਕਾਰੀ ਪ੍ਰਬੰਧ ਤੋਂ ਬਾਦ ਜੇਕਰ ਕਿਸੇ ਤਰੀਕੇ ਦੀ ਜਰਮਨ ਪ੍ਰਸ਼ਾਸਨ ਨੂੰ ਕੋਈ ਵੀ ਕਮੀ ਨਜਰ ਆ ਗਈ ਤਾਂ ਜਰਮਨ ਦੇ ਸਾਰੇ ਗੁਰਦੁਆਰਿਆਂ ਵਿੱਚ ਚੈਕਿੰਗ ਹੋ ਸਕਦੀ ਹੈ।
ਜੇਕਰ ਇਸ ਤਰੀਕੇ ਨਾਲ ਨੁਕਸਾਨ ਹੋਇਆ ਤਾਂ ਇਸ ਦਾ ਕਸੂਰਵਾਰ ਕੋਣ ਹੋਵੇਗਾ ਸੰਗਤਾਂ ਤਹਿ ਕਰਕੇ ਰੱਖਣ। ਸਾਡੀ ਗੁਰੂ ਘਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਗੁਰੂ ਘਰ ਵਿੱਚ ਹੁੰਦੀਆਂ ਬੇਹੁਦਰੀਆਂ ਨੂੰ ਦੇਖਕੇ ਅੱਖਾਂ ਬੰਦ ਕਰੀ ਬੈਠੇ ਹੋ ਇਸ ਦਾ ਖਮਿਆਜ਼ੇ ਦੀ ਸਜਾ ਗੁਰੂ ਸਾਹਿਬ ਜਰੂਰ ਦੇਣਗੇ ਕਿਉ ਕਿ ਸੰਗਤਾਂ ਦੇ ਸਭ ਕੁਝ ਸੱਚ ਸਾਹਮਣੇ ਹੋਣ ਦੇ ਬਾਵਜੂਦ ਵੀ ਚੁੱਪ ਹਨ ਜੋ ਬਹੁਤ ਖਤਰਨਾਕ ਹੈ।