ਲੰਡਨ: 19ਵੀਂ ਸਦੀ ਦੀ ਸ਼ੁਰੂਆਤ ਦੀ ਮਹਾਰਾਜਾ ਰਣਜੀਤ ਸਿੰਘ ਦੀ ਕਿਰਪਾਨ ਦੀ 18 ਮਾਰਚ ਨੂੰ ਬਰਤਾਨੀਆ ‘ਚ ਨਿਲਾਮੀ ਕੀਤੀ ਜਾਵੇਗੀ। ਇਸ ਦੀ ਧਾਰ ‘ਤੇ ਸ਼ੇਰੇ ਪੰਜਾਬ ਮਹਾਰਾਜਾ ਦੀ ਤਸਵੀਰ ਬਣੀ ਹੈ। ਇਸ ਕਿਰਪਾਨ ਨੂੰ ਹੁਣੇ ਜਿਹੇ ਹੀ ਲੱਭਿਆ ਗਿਆ ਹੈ। ਇਹ ਕਿਰਪਾਨ ਇਕ ਅਜਿਹੇ ਬਰਤਾਨਵੀ ਪਰਿਵਾਰ ਕੋਲੋਂ ਮਿਲੀ ਹੈ ਜਿਨ੍ਹਾਂ ਦੇ ਪੁਰਖੇ ਫ਼ੌਜ ‘ਚ ਸਨ। ਇਸ ਦੀ ਮੁੱਠ ‘ਤੇ ਗੁਰਮੁਖੀ ਲਿੱਪੀ ‘ਚ ਖੋਦ ਕੇ ‘ਰਣਜੀਤ ਸਿੰਘ ਲਾਹੌਰ’ ਲਿਖਿਆ ਹੋਇਆ ਹੈ। ਇਸ ‘ਤੇ ਤਾਰੀਕ ਵੀ ਅੰਕਿਤ ਹੈ। ਪਿਛਲੇ ਕੁਝ ਸਾਲਾਂ ‘ਚ ਜਿਨ੍ਹਾਂ ਸਿੱਖ ਕਲਾਯਤੀਆਂ ਦਾ ਪਤਾ ਲੱਗਾ ਹੈ ਉਨ੍ਹਾਂ ‘ਚੋਂ ਇਹ ਕਿਰਪਾਨ ਸਭ ਤੋਂ ਮਹੱਤਵਪੂਰਨ ਹੋ ਸਕਦੀ ਹੈ।
18 ਮਾਰਚ ਨੂੰ ਕਿਰਪਾਨ ਦੀ ਨਿਲਾਮੀ ਕਰਨ ਜਾ ਰਹੇ ਆਕਸਨੀਅਰਸ ਮੁਲੋਕਸ ਦੇ ਰਿਚਰਡ ਵੇਸਟਵੁੱਡ ਬ੍ਰੁਕਸ ਨੇ ਦੱਸਿਆ ਕਿ ਕਿਰਪਾਨ ਨੂੰ ਸਾਡੇ ਵੱਲੋਂ ਮਹੱਤਵਪੂਰਨ ਭਾਰਤੀ ਦਸਤਾਵੇਜ਼ਾਂ ਤੇ ਕਲਾਯਤੀਆਂ ਦੀ ਨਿਯਮਤ ਰੂਪ ਨਾਲ ਕੀਤੀ ਜਾਣ ਵਾਲੀ ਨਿਲਾਮੀ ‘ਚ ਸ਼ਾਮਲ ਕਰਨ ਲਈ ਸਾਡੇ ਕੋਲ ਲਿਆਂਦਾ ਗਿਆ ਸੀ। ਇਸ ਨੂੰ ਪਹਿਲਾਂ ਕਿਸੇ ਮੁਗਲ ਰਾਜਕੁਮਾਰ ਦੀ ਇਸਲਾਮੀ ਤਲਵਾਰ ਸਮਿਝਆ ਜਾ ਰਿਹਾ ਸੀ। ਜਦੋਂ ਅਸੀਂ ਇਸ ਦੇ ਡਿਜ਼ਾਈਨ ਦਾ ਅਧਿਐਨ ਕੀਤਾ ਤਾਂ ਇਹ ਸਪਸ਼ਟ ਹੋ ਗਿਆ ਕਿ ਸ਼ਾਇਦ ਇਕ ਇਕ ਵਿਲੱਖਣ ਵਸਤੂ ਹੈ। ਇਸ ਅਧਿਐਨ ਨਾਲ ਕਿਰਪਾਨ ਦਾ ਇਤਿਹਾਸਿਕ ਸਬੰਧ ਪੰਜਾਬ ਦੇ ਸਭ ਤੋਂ ਪ੍ਰਸਿੱਧ ਸ਼ਾਸਕ ਨਾਲ ਹੋਣ ਬਾਰੇ ਪਤਾ ਲੱਗਾ। ਇਸ ਕਿਰਪਾਨ ਨੂੰ ‘ਤੁਲਵਾਰ’ ਨਾਂ ਨਾਲ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸ਼ਾਇਦ ਇਹ ਕਿਰਪਾਨ ਮਹਾਰਾਜਾ ਨੂੰ ਤੋਹਫ਼ੇ ਵੱਜੋਂ ਦਿੱਤੀ ਗਈ ਸੀ ਜਾਂ ਉਨ੍ਹਾਂ ਨੇ ਇਹ ਕਿਰਪਾਨ ਆਪਣੇ ਕਿਸੇ ਸਾਥੀ ਨੂੰ ਤੋਹਫ਼ੇ ਵੱਜੋਂ ਦਿੱਤੀ ਸੀ।
ਸੋਨੇ ਨਾਲ ਢਕੀ ਹੋਈ ਸੀ ਕਿਰਪਾਨ ਦੀ ਮੁੱਠ;ਰਿਚਰਡ ਮੁਤਾਬਕ ਇਸ ਕਿਰਪਾਨ ‘ਤੇ ਬਹੁਤ ਵਧੀਆ ਚਿੱਤਰਕਾਰੀ ਕੀਤੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਉਦੋਂ ਬਹੁਤ ਉਚ ਦਰਜਾ ਹਾਸਲ ਸੀ। ਇਸ ਬਾਰੇ ਵੀ ਸੰਕੇਤ ਮਿਲਿਆ ਹੈ ਕਿ ਜਦੋਂ ਇਸ ਨੂੰ ਪਹਿਲੀ ਵਾਰ ਬਣਾਇਆ ਗਿਆ ਸੀ ਤਾਂ ਇਸ ਦੀ ਮੁੱਠ ਸੋਨੇ ਨਾਲ ਢਕੀ ਹੋਈ ਸੀ। ਅਜਿਹਾ ਲੱਗਦਾ ਹੈ ਕਿ ਮਹਾਰਾਜਾ ਦੇ ਸਮੇਂ ‘ਚ ਇਹ ਸਭ ਤੋਂ ਸ਼ਾਨਦਾਰ ਚੀਜ਼ ਰਹੀ ਹੋਵੇਗੀ।
ਮਹਾਰਾਜਾ ਰਣਜੀਤ ਸਿੰਘ ਪੰਜਾਬ ‘ਚ ਸਿੱਖ ਸਾਮਰਾਜ ਦੇ ਸੰਸਥਾਪਕ ਸਨ। ਉਨ੍ਹਾਂ ਨੇ 40 ਸਾਲ ਤਕ ਰਾਜ ਕੀਤਾ। ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਹੋਏ ਯੁੱਧ ਤੋਂ ਬਾਅਦ ਉਨ੍ਹਾਂ ਦੇ ਰਾਜ ਨੂੰ ਬਰਤਾਨਵੀ ਸਾਮਰਾਜ ‘ਚ ਸ਼ਾਮਲ ਕਰ ਲਿਆ ਗਿਆ। ਉਨ੍ਹਾਂ ਦੇ ਨਾਬਾਲਗ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਸੀ ਜਿਥੇ ਉਨ੍ਹਾਂ ਨੇ ‘ਇੰਗਲਿਸ਼ ਜੈਂਟਲਮੈਨ’ ਵਾਂਗ ਜ਼ਿੰਦਗੀ ਬਿਤਾਈ। ਜ਼ਿਕਰਯੋਗ ਹੈ ਕਿ ਦਲੀਪ ਸਿੰਘ ਨੂੰ ਮਸ਼ਹੂਰ ਿਯਕਟਰ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ।