ਆਸਟਰੇਲੀਅਨ ਮੁੰਡੇ ਨੇ ਪੰਜਾਬੀ ਟੈਕਸੀ ਚਾਲਕ ਅਤੇ ਬਰਤਾਨੀਆ ਦੇ ਵਿਗਿਆਨੀ ਨੂੰ ਮਾਰਨ ਦਾ ਜੁਰਮ ਕਬੂਲਿਆ

245
ਚਕਨਾਚੂਰ ਹੋਏ ਵਾਹਨ ਅਤੇ (ਇਨਸੈੱਟ) ਟੈਕਸੀ ਡਰਾਈਵਰ ਕੁਲਦੀਪ ਸਿੰਘ ਤੇ ਬਰਤਾਨਵੀ ਵਿਗਿਆਨੀ।

 

ਚਕਨਾਚੂਰ ਹੋਏ ਵਾਹਨ ਅਤੇ (ਇਨਸੈੱਟ) ਟੈਕਸੀ ਡਰਾਈਵਰ ਕੁਲਦੀਪ ਸਿੰਘ ਤੇ ਬਰਤਾਨਵੀ ਵਿਗਿਆਨੀ।
ਚਕਨਾਚੂਰ ਹੋਏ ਵਾਹਨ ਅਤੇ (ਇਨਸੈੱਟ) ਟੈਕਸੀ ਡਰਾਈਵਰ ਕੁਲਦੀਪ ਸਿੰਘ ਤੇ ਬਰਤਾਨਵੀ ਵਿਗਿਆਨੀ।

 

ਮੈਲਬਰਨ, 28 ਅਕਤੂਬਰ : ਪੱਛਮੀ ਆਸਟਰੇਲੀਆ ਸੂਬੇ ਦੇ ਪਰਥ ਸ਼ਹਿਰ ਵਿੱਚ ਪਿਛਲੇ ਸਾਲ ਇੱਕ ਪੰਜਾਬੀ ਟੈਕਸੀ ਚਾਲਕ ਕੁਲਦੀਪ ਸਿੰਘ (28) ਅਤੇ ਉਸ ਦੇ ਨਾਲ ਸਫਰ ਕਰ ਰਹੇ ਬਰਤਾਨੀਆ ਦੇ ਵਿਗਿਆਨੀ ਨੂੰ ਤੇਜ਼ ਰਫਤਾਰ ਗੱਡੀ ਨਾਲ  ਇੱਕ ਹਾਦਸੇ ਦੌਰਾਨ ਮਾਰਨ ਲਈ ਕਸੂਰਵਾਰ ਆਸਟਰੇਲੀਅਨ ਮੁੰਡੇ ਨੇ ਆਪਣਾ ਜੁਰਮ ਅੱਜ ਅਦਾਲਤ ਸਾਹਮਣੇ ਕਬੂਲ ਕਰ ਲਿਆ।

ਐਂਟਨੀ ਐਡਵਰਡ ਫੋਗਾਰਟੀ ਨੇ ਜੇਲ੍ਹ ’ਚ ਵੀਡੀਓਲਿੰਕ ਰਾਹੀਂ ਇਕਬਾਲ-ਏ-ਜੁਰਮ ਕੀਤਾ। ਬੀਤੇ ਸਾਲ 19 ਅਕਤੂਬਰ ਨੂੰ ਤੜਕਸਾਰ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕੁਲਦੀਪ ਸਿੰਘ ਪਰਥ ਦੇ ਹਵਾਈ ਅੱਡੇ ਤੋਂ ਇੱਕ ਬਰਤਾਨਵੀ ਵਿਗਿਆਨੀ ਨਾਲ ਸ਼ਹਿਰ ਵੱਲ ਆ ਰਿਹਾ ਸੀ। ਉਕਤ ਆਸਟਰੇਲੀਅਨ ਮੁੰਡੇ ਵੱਲੋਂ ਚੋਰੀ ਕਰਕੇ ਭਜਾਈ ਗੱਡੀ, ਲਾਲ ਬੱਤੀ ਟੱਪਣ ਮਗਰੋਂ ਕੁਲਦੀਪ ਸਿੰਘ ਦੀ ਟੈਕਸੀ ’ਚ ਵੱਜੀ ਅਤੇ ਉਹ ਸਵਾਰੀ ਸਮੇਤ ਦਮ ਤੋੜ ਗਿਆ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਪੁਲੀਸ ਹੈਲੀਕਾਪਟਰ ਰਾਹੀਂ ਐਂਟਨੀ ਦੀ ਕਾਰ ’ਤੇ ਉਪਰੋਂ ਨਿਗ੍ਹਾ ਰੱਖ ਰਹੀ ਸੀ ਤੇ ਉਹ ਅੰਨ੍ਹੇਵਾਹ ਸੜਕ ’ਤੇ ਗੱਡੀ ਭਜਾ ਰਿਹਾ ਸੀ।