ਸਿਡਨੀ ਚ ਅਖੰਡ ਕੀਰਤਨ ਸਮਾਗਮ 22 ਤੋ 29 ਸੰਤਬਰ ਤੱਕ

338
akjsydney

ਸਿਡਨੀ ਸਾਧ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨ ਅਤੇ ਬਾਣੀ ਤੇ ਬਾਣੇ ਦਾ ਕੰਠ ਕਰਾਉਣ ਉਦੇਸ਼ ਨਾਲ ਅਖੰਡ ਕੀਰਤਨ ਸਮਾਗਮ 22 ਸੰਤਬਰ ਤੋ 29 ਸੰਤਬਰ ਤੱਕ ਸਿਡਨੀ ਦੇ ਵੱਡੇ ਗੁਰੂ ਘਰ ਪਾਰਕਲੀ ਵਿੱਚ ਕਰੀਬ ਇੱਕ ਹਫਤੇ ਲਈ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਅਖੰਡ ਕੀਰਤਨ ਦੇ ਚਾਰ ਜੱਥੇ ਸੰਗਤਾ ਨੂੰ ਕੀਰਤਨ ਨਾਲ ਨਿਹਾਲ ਕਰਨਗੇ ਉਨ੍ਹਾ ਦਾ 22 ਸੰਤਬਰ ਤੋ ਪਹਿਲਾ ਦੀਵਾਨ ਰੀਵਸਵੀ ਗੁਰੂ ਘਰ ਵਿੱਚ ਸੁਰੂ ਹੋ ਗਏ ਹਨ ਅਤੇ ਬਾਕੀ ਸਾਰੇ ਦੀਵਾਨ ਪਾਰਕਲੀ ਗੁਰੂ ਘਰ ਵਿੱਚ ਹਰ ਰੋਜ ਸਵੇਰੈ 3:30 ਤੋ 9 ਵਜੇ ਅਤੇ ਸ਼ਾਮ ਨੂੰ 5:30 ਤੋ 9ਵਜੇ ਤੱਕ ਸਜਾਏ ਜਾਣਗੇ

akjsydney

ਇਸੇ ਦੋਰਾਨ 28 ਸੰਤਬਰ ਸ਼ਾਮ ਨੂੰ ਰੈਣਿ-ਸਬਾਈ ਕੀਰਤਨ ਹੋਵੇਗਾ ਅਤੇ 29 ਸੰਤਬਰ ਨੂੰ ਸਵੇਰੈ 4ਵਜੇ ਭੋਗ ਪਾਏ ਜਾਣਗੇ ਅਤੇ 28 ਸੰਤਬਰ ਨੂੰ ਗੁਰੂ ਘਰ ਪਾਰਕਲੀ ਵਿੱਚ ਅੰਮ੍ਰਿਤ ਸੰਚਾਰ ਵੀ ਛਕਾਇਆ ਜਾਵੇਗਾ।